post

Admin

(Chief Editor)

National

ਆਪ ਕਨਵੀਨਰ ਕੇਜਰੀਵਾਲ ਨੇ ਲਿਖੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ

post-img

ਆਪ ਕਨਵੀਨਰ ਕੇਜਰੀਵਾਲ ਨੇ ਲਿਖੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ

ਨਵੀਂ ਦਿੱਲੀ, 14 ਜੁਲਾਈ 2026 : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ (Wrote a letter) ਗਿਆ ਹੈ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਅੱਜ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਜੋ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਗਿਆ ਹੈ ਦੇ ਵਿਚ ਉਨ੍ਹਾਂ ਨੇ ਹਰ ਪੈਟਰੋਲ ਪੰਪ `ਤੇ ਈ-20 ਪੈਟਰੋਲ ਅਤੇ ਆਮ ਪੈਟਰੋਲ ਦੇ ਦੋ ਆਪਸ਼ਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਈ-20 ਪੈਟਰੋਲ ਦੀਆਂ ਕੀਮਤਾਂ ਘੱਟ ਰੱਖਣ ਦੀ ਮੰਗ ਵੀ ਉਠਾਈ ਹੈ । ਇਥੇ ਹੀ ਬਸ ਨਹੀਂ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਦੇ ਨਾਮ ਜਨਤਾ ਵੱਲੋਂ ਇੱਕ ਪਟੀਸ਼ਨ ਤਿਆਰ ਕੀਤੀ ਹੈ, ਜਿਸ ਵਿੱਚ ਕੋਈ ਵੀ ਵਿਅਕਤੀ `ਆਪ` ਦੀ ਸਾਈਟ `ਤੇ ਜਾ ਕੇ ਪਟੀਸ਼ਨ `ਤੇ ਸਾਈਨ ਕਰਕੇ ਆਪਣੀ ਗੱਲ ਲਿਖ ਸਕਦਾ ਹੈ । ਉਨ੍ਹਾਂ ਦੱਸਿਆ ਕਿ ਲੋਕ StopE20petrol.com ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਪਟੀਸ਼ਨ `ਤੇ ਦਸਤਖਤ ਕਰਕੇ ਆਪਣੀ ਆਵਾਜ਼ ਦਰਜ ਕਰਵਾ ਸਕਦੇ ਹਨ ।

ਕੇਜਰੀਵਾਲ ਪਹਿਲਾਂ ਵਾਹਨ ਨਿਰਮਾਤਾ ਕੰਪਨੀਆਂ ਨੂੰ ਲਿਖ ਚੁੱਕੇ ਹਨ ਪੱਤਰ

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਵਾਹਨ ਬਣਾਉਣ ਵਾਲੀਆਂ 29 ਕੰਪਨੀਆਂ ਨੂੰ ਪੱਤਰ ਲਿਖ ਕੇ ਇਹ ਸਪਸ਼ਟ ਕਰਨ ਲਈ ਕਹਿ ਚੁੱਕੇ ਹਨ ਕਿ ਕੀ ਉਨ੍ਹਾਂ ਦੇ 2023 ਤੋਂ ਪਹਿਲਾਂ ਬਣੇ ਵਾਹਨ ਈ-20 ਪੈਟਰੋਲ (E-20 petrol) ਦੀ ਵਰਤੋਂ ਕਰਨ ਦੇ ਸਮਰੱਥ ਹਨ । ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਇਸ ਮੁੱਦੇ `ਤੇ ਆਪਣੀ ਰਾਏ ਦੇਣ, ਜਦੋਂ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਗੇ ਤਾਂ ਉਨ੍ਹਾਂ ਦੇ ਸੁਝਾਅ ਵੀ ਉਨ੍ਹਾਂ ਨੂੰ ਸੌਂਪਣਗੇ । ਉਨ੍ਹਾਂ ਨੇ ਇਸ ਮੁੱਦੇ ਨੂੰ ਵੱਧ ਤੋਂ ਵੱਧ ਲੋਕਾਂ ਵੱਲੋਂ ਉਠਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ `ਤੇ ਪਾਉਣ । ਦੂਜੇ ਪਾਸੇ ਉਨ੍ਹਾਂ ਨੇ ਸੋਨਮ ਵਾਂਗਚੁੱਕ ਨੂੰ ਆਪਣਾ ਮਰਨ ਵਰਤ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਸਮਰਥਨ ਦੇਣ ਜਾਣ ਦੀ ਗੱਲ ਵੀ ਕਹੀ ਹੈ ।

Related Post

Instagram