post

Jasbeer Singh

(Chief Editor)

Patiala News

ਆੜਤੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਰਾਣਾ ਦੀ ਅਗਵਾਈ ਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਹੱਕ ਨਿੱਤਰੀ

post-img

ਆੜਤੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਰਾਣਾ ਦੀ ਅਗਵਾਈ ਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਹੱਕ ਨਿੱਤਰੀ ਵੱਧ ਚੜ੍ਹਕੇ 'ਚ ਘਰ ਘਰ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਪਟਿਆਲਾ, 18 ਜੂਨ : ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਆੜਤੀਆ ਐਸੋਸੀਏਸ਼ਨ ਪੰਜਾਬ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਦੇ ਹੱਕ ਵਿੱਚ ਨਿੱਤਰ ਗਈ ਹੈ! ਪੰਜ਼ਾਬ ਦੇ ਪ੍ਰਧਾਨ ਰਾਣਾ ਦੀ ਅਗਵਾਈ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਮੈਬਰ ਅਤੇ ਹੋਰ੍ ਸੈਕੜੇ ਮੈਬਰ ਨੇ ਲੁਧਿਆਣਾ ਵਿਖੇ ਘਰ ਘਰ ਜਾਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਰਾਣਾ ਨੇ ਅੱਜ ਇਥੇ ਇਕ ਬਿਆਨਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਆਗਾਮੀ ਭਵਿੱਖ ਲਈ ਇਹ ਸਰਕਾਰ ਜ਼ਰੂਰੀ ਹੈ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਅਤੇ ਆੜਤੀ ਦੋਹਾਂ ਲਈ ਲਾਭਕਾਰੀ ਦੱਸਿਆ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਮੰਡੀ ਸਿਸਟਮ, ਆੜਤੀਆਂ ਦੀ ਭੂਮਿਕਾ ਅਤੇ ਕਿਸਾਨੀ ਸੰਕਟ ਨੂੰ ਸਮਝ ਕੇ ਨੀਤੀਆਂ ਬਣਾਈਆਂ ਹਨ ਜਸਵਿੰਦਰ ਸਿੰਘ ਰਾਣਾ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ, ਮੈਡੀਕਲ ਸਹੂਲਤਾਂ ਅਤੇ ਵਪਾਰਿਕ ਸਤਰ 'ਤੇ ਨਵੇਂ ਮੌਕੇ ਦਿੱਤੇ ਹਨ ਉਨ੍ਹਾਂ ਦੱਸਿਆ ਕਿ "ਮੌਜੂਦਾ ਸਰਕਾਰ ਨੇ ਮੰਡੀਆਂ ਵਿਚ ਡਿਜੀਟਲ ਲੇਖਾ-ਜੋਖਾ ਲਿਆਂਦਿਆਂ ਆੜਤੀਆਂ ਦੀ ਔਨਲਾਈਨ ਭੂਮਿਕਾ ਨੂੰ ਮਾਨਤਾ ਦਿੱਤੀ ਹੈ, ਜੋ ਭਵਿੱਖ ਲਈ ਇਕ ਵੱਡਾ ਕਦਮ ਹੈ" ਉਨ੍ਹਾਂ ਇਹ ਵੀ ਕਿਹਾ ਕਿ ਹੋਰ ਪਾਰਟੀਆਂ ਨੇ ਸਿਰਫ ਆੜਤੀਆਂ ਨੂੰ ਚੁਣਾਵੀ ਹਥਿਆਰ ਵਜੋਂ ਵਰਤਿਆ ਪਰ ਆਮ ਆਦਮੀ ਪਾਰਟੀ ਨੇ ਮੰਡੀਆਂ ਦੀ ਸੁਧਾਰ ਯੋਜਨਾ, ਬਿਜਲੀ ਰਾਹਤ, ਅਤੇ ਕਿਸਾਨੀ ਕਾਰਜਾਂ 'ਚ ਆੜਤੀਆਂ ਦੀ ਮਦਦ ਨੂੰ ਯਕੀਨੀ ਬਣਾਇਆ ਰਾਣਾ ਨੇ ਆੜਤੀਆਂ ਅਤੇ ਖੇਤੀਬਾੜੀ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਓਹ ਆਮ ਆਦਮੀ ਪਾਰਟੀ ਨੂੰ ਸਿਰਫ ਸੁਰੱਖਿਆ ਦੀ ਗਰੰਟੀ ਸਮਝਣ, ਜੋ ਕਿਸਾਨੀ, ਮੰਡੀਆਂ ਅਤੇ ਆੜਤੀਆਂ ਦੀ ਆਵਾਜ਼ ਨੂੰ ਸੰਵੇਦਨਸ਼ੀਲਤਾ ਨਾਲ ਸੁਣ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕਿਸੇ ਪਾਰਟੀ ਵਿਰੁੱਧ ਨਹੀਂ, ਪਰ ਜਿਹੜਾ ਹਿੱਤ ਵਿਚ ਕੰਮ ਕਰੇ, ਅਸੀਂ ਉਸਦਾ ਸਾਥ ਦੇਵਾਂਗੇ ਆਮ ਆਦਮੀ ਪਾਰਟੀ ਨੇ ਗਰੀਬ, ਆੜਤੀ, ਖੇਤ ਮਜ਼ਦੂਰ ਤੇ ਕਿਸਾਨ-ਸਭ ਦੀ ਗੱਲ ਕੀਤੀ ਹੈ ਇਸ ਮੌਕੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਦ, ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ, ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ, ਅਵਿਨਾਸ਼ ਪ੍ਰੀਤ ਸਿੰਘ, ਰਣਜੀਤ ਸਿੰਘ ਔਜਲਾ, ਸਤਵਿੰਦਰ ਸਿੰਘ ਸੈਣੀ, ਅਜਮੇਰ ਧਾਰੀਵਾਲ, ਅਰਵਿੰਦਰਪਾਲ ਵਿੱਕੀ ਹਾਜ਼ਰ ਸਨ।

Related Post