

ਧੂਰੀ ਰੇਲਵੇ ਸਟੇਸ਼ਨ ਤੋਂ ਲਾਵਾਰਿਸ ਹਾਲਤ ਵਿੱਚ ਮਿਲਿਆ ਬੱਚਾ ਬੱਚੇ ਬਾਰੇ ਜਾਣਕਾਰੀ ਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੰਗਰੂਰ ਫੋਨ ਨੰ: 01672-232100 ਜਾਂ ਮੋਬਾਇਲ ਨੰਬਰ 92566-16132 'ਤੇ ਕੀਤਾ ਜਾ ਸਕਦਾ ਹੈ ਸੰਪਰਕ ਸੰਗਰੂਰ, 18 ਜੂਨ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸੰਗਰੂਰ, ਨਵਨੀਤ ਕੌਰ ਤੂਰ ਨੇ ਦੱਸਿਆ ਕਿ ਰੇਲਵੇ ਪੁਲਿਸ ਫੋਰਸ, ਧੂਰੀ ਚੌਕੀ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਖੜ੍ਹੀ ਟਰੇਨ ਵਿੱਚੋਂ ਇੱਕ ਬੱਚਾ ਲਾਵਾਰਿਸ ਹਾਲਤ ਵਿੱਚ ਮਿਲਿਆ। ਧੂਰੀ ਰੇਲਵੇ ਪੁਲਿਸ ਵੱਲੋਂ ਇਸ ਬੱਚੇ ਦੀ ਸ਼ਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ । ਬੱਚਾ ਦੀਵਿਆਂਗ ਹੈ ਅਤੇ ਕੁਝ ਵੀ ਬੋਲ ਨਹੀਂ ਸਕਦਾ ਅਤੇ ਨਾ ਹੀ ਆਪਣਾ ਪਤਾ ਦੱਸ ਸਕਦਾ ਹੈ। ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਪਤਾ ਹੋਵੇ ਤਾਂ ਉਹ ਇਸ ਬੱਚੇ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੰਗਰੂਰ ਫੋਨ ਨੰ: 01672-232100, ਮੋਬਾਇਲ ਨੰਬਰ 92566-16132 (ਰੁਪਿੰਦਰ ਸਿੰਘ) ਨਾਲ ਸੰਪਰਕ ਕਰਨ। ਬੱਚੇ ਦੀ ਉਮਰ ਕਰੀਬ 4-5 ਸਾਲ, ਰੰਗ ਸਾਂਵਲਾ ਕਾਲੇ ਕੱਟੇ ਹੋਏ ਵਾਲ, ਚਿਹਰਾ ਥੋੜ੍ਹਾ ਲੰਮਾ ਪਤਲਾ, ਬੁੱਲ੍ਹ ਪਤਲੇ, ਨੱਕ ਪਤਲਾ, ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਨਿੱਕਰ ਪਾਈ ਹੋਈ ਹੈ।