ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ
- by Jasbeer Singh
- February 5, 2026
ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ ਚੰਡੀਗੜ੍ਹ, 5 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਅਨੁਸਾਰ 9 ਫਰਵਰੀ ਤੋਂ ਇਕ ਪੱਛਮੀ ਗੜਬੜੀ ਸਰਗਰਮ ਹੋ ਜਾਣ ਦੇ ਆਸਾਰ ਹਨ। ਕੀ ਹੋ ਸਕਦਾ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਵਲੋਂ ਜੋ ਪੰਜਾਬ ਦੇ ਮੌਸਮ ਵਿਚ ਹੋਣ ਵਾਲੀ ਤਬਦੀਲੀ ਦੇ ਚਲਦਿਆਂ 9 ਫਰਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਬਾਰੇ ਦੱਸਿਆ ਗਿਆ ਹੈ ਦੇ ਚਲਦਿਆਂ 10 ਫਰਵਰੀ ਨੂੰ ਪੰਜਾਬ ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ। ਹਾਲਾਂਕਿ ਅਗਲੇ ਛੇ ਦਿਨਾਂ ਤੱਕ ਮੌਸਮ ਫਿਰ ਖੁਸ਼ਕ ਹੀ ਰਹੇਗਾ। ਕਿਥੇ ਕਿੰਨੇ ਤਾਪਮਾਨ ਰਹਿ ਗਿਆ ਹੈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਔਸਤ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਘਟ ਗਿਆ। ਅੰਮ੍ਰਿਤਸਰ 4.6 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜੋ ਕਿ ਆਮ ਨਾਲੋਂ 0.1 ਡਿਗਰੀ ਘੱਟ ਹੈ। ਪਟਿਆਲਾ ਅਤੇ ਬਠਿੰਡਾ ਵਿੱਚ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਪਟਿਆਲਾ 7.0 ਡਿਗਰੀ, ਪਠਾਨਕੋਟ 6.0 ਡਿਗਰੀ, ਬਠਿੰਡਾ 4.9 ਡਿਗਰੀ, ਫਰੀਦਕੋਟ 5.0 ਡਿਗਰੀ, ਗੁਰਦਾਸਪੁਰ 6.0 ਡਿਗਰੀ ਅਤੇ ਫਿਰੋਜ਼ਪੁਰ 5.4 ਡਿਗਰੀ ਰਿਹਾ । ਸੰਘਣੀ ਧੁੰਦ ਨੇ ਕੀਤਾ ਆਮ ਜੀਵਨ ਨੂੰ ਪ੍ਰਭਾਵਿਤ ਮੌਸਮ ਦੀ ਚੱਲ ਰਹੀ ਲਗਾਤਾਰ ਤਬਦੀਲੀ ਦੇ ਚਲਦਿਆਂ ਬੁੱਧਵਾਰ ਨੂੰ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦ੍ਰਿਸ਼ਟੀ 50 ਮੀਟਰ ਤੱਕ ਘੱਟ ਗਈ, ਜਦੋਂ ਕਿ ਆਦਮਪੁਰ ਵਿੱਚ 50 ਮੀਟਰ ਤੋਂ ਘੱਟ ਦ੍ਰਿਸ਼ਟੀ ਦਰਜ ਕੀਤੀ ਗਈ । ਬਠਿੰਡਾ ਵਿੱਚ 80 ਮੀਟਰ ਦ੍ਰਿਸ਼ਟੀ ਦਰਜ ਕੀਤੀ ਗਈ। ਧੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ।
