post

Jasbeer Singh

(Chief Editor)

Punjab

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ

post-img

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ ਮੋਹਾਲੀ, 5 ਫਰਵਰੀ 2026 : ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਆਪਣੀ ਜਰਮਨੀ ਰਹਿੰਦੀ ਪੋਤੀ ਤੇ ਪਰਿਵਾਰ ਲਈ ਲੈ ਕੇ ਗਈ ਮਹਿਲਾ ਨੇ ਦੋਸ਼ ਲਗਾਇਆ ਕਿ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਕੀ ਮਾਮਲਾ ਹੈ ਪੰਜੀਰੀ ਵਿਚ ਥੈਲੀਅਮ ਦਾ ਜਿ਼ਲਾ ਮੋਹਾਲੀ ਦੇ ਸੈਕਟਰ 117 ਦੀ ਵਸਨੀਕ ਰਚਨਾ ਕਪੂਰ ਜੋ ਆਪਣੀ ਨਵਜੰਮੀ ਪੋਤੀ ਦੇ ਜਨਮ ਲਈ ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਗਈ ਸਨ ਨੇ ਦੱਸਿਆ ਕਿ ਪੰਜੀਰੀ ਵਿੱਚ ਥੈਲੀਅਮ ਮਿਲਾ ਕੇ ਉਸ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ। ਉਹ ਇਹ ਪੰਜੀਰੀ ਮੋਹਾਲੀ ਤੋਂ ਲੈ ਕੇ ਗਈ ਸੀ । ਦੱਸਣਯੋਗ ਹੈ ਕਿ ਗਲੋਬਲ ਵਿਜ਼ਨ ਨੈੱਟਵਰਕ ਦੀ ਡਾਇਰੈਕਟਰ ਹਨ। ਪੰਜੀਰੀ ਖਾਣ ਦੇ ਕੁੱਝ ਦਿਨਾਂ ਬਾਅਦ ਹੀ ਹੋ ਗਈ ਸੀ ਪਰਿਵਾਰ ਦੀ ਤਬੀਅਤ ਖਰਾਬ ਉਨ੍ਹਾਂ ਕਿਹਾ ਕਿ ਉਹ ਆਪਣੀ ਇਕਲੌਤੀ ਧੀ ਐਡਵੋਕੇਟ ਰਣਜੀਤਾ ਬੱਤਰਾ ਦੀ ਦੂਜੀ ਡਿਲੀਵਰੀ ਲਈ ਜਰਮਨੀ ਗਈ ਸੀ । ਪੰਜੀਰੀ ਖਾਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਧੀ ਰਣਜੀਤਾ, ਉਸ ਦੀ ਸੱਸ, ਦਿਓਰ ਅਤੇ ਨਨਾਣ ਦੀ ਸਿਹਤ ਅਚਾਨਕ ਵਿਗੜ ਗਈ । ਉਸ ਨੇ ਦਾਅਵਾ ਕੀਤਾ ਕਿ ਉਸ ਦੀ ਨਵਜੰਮੀ ਦੋਹਤੀ ਜਿਸ ਨੂੰ ਸਿਰਫ ਇੱਕ ਦਿਨ ਮਾਂ ਦੁੱਧ ਪਿਲਾਇਆ ਗਿਆ ਸੀ ਉਸ ਵਿਚੋਂ ਵੀ ਜ਼ਹਿਰ ਦੇ ਅੰਸ਼ ਮਿਲੇ। ਇੱਕ ਜਰਮਨ ਮੈਡੀਕਲ ਰਿਪੋਰਟ ਦੇ ਅਨੁਸਾਰ, ਬੱਚੇ ਦੇ ਖੂਨ ਵਿੱਚ ਥੈਲੀਅਮ ਦਾ ਪੱਧਰ 47.0 ਪਾਇਆ ਗਿਆ, ਜਦੋਂ ਕਿ ਆਮ ਪੱਧਰ 0.2 ਹੈ। ਇਸ ਦੌਰਾਨ, ਉਸਦੀ ਧੀ ਰੰਜੀਤਾ ਬੱਤਰਾ ਦਾ ਥੈਲੀਅਮ ਪੱਧਰ 9984.0 ਦਰਜ ਕੀਤਾ ਗਿਆ। ਰਚਨਾ ਕਪੂਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਸ ਨੂੰ ਏਅਰਲਿਫਟ ਕਰਕੇ ਭਾਰਤ ਲਿਆਂਦਾ ਗਿਆ। ਪੰਜੀਰੀ ਵਿਚ ਥੈਲੀਅਮ ਮਿਲਿਆ ਹੋਣ ਦਾ ਸ਼ੱਕ ਰਚਨਾ ਨੂੰ ਕਿਸ ਤੇ ਹੈ ਪੀੜ੍ਹਤ ਰਚਨਾ ਕਪੂਰ ਨੇ ਆਪਣੇ ਦੱਸਿਆ ਕਿ ਉਸਨੂੰ ਸ਼ੱਕ ਹੈ ਉਸਦੇ ਘਰੇਲੂ ਨੌਕਰ ਅਮਿਤ ਦੂਬੇ ਵਲੋਂ ਹੀ ਇਹ ਸਭ ਕੀਤਾ ਗਿਆ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸ ਨੇ ਆਪਣੇ ਨੌਕਰ ਨੂੰ ਜ਼ਹਿਰ ਬਾਰੇ ਪੁੱਛਿਆ ਤਾਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਉਸ ਦੇ ਤਿੰਨੋਂ ਮੋਬਾਈਲ ਫੋਨ ਬੰਦ ਸਨ। ਘਟਨਾ ਸਬੰਧੀ ਜਾਂਚ ਐਸ. ਪੀ. ਦਿਹਾਤੀ ਕੋਲ ਪਹੁੰਚੀ ਉਨ੍ਹਾਂ ਦੱਸਿਆ ਕਿ ਘਰੋਂ ਕੰਪਨੀ ਦਾ ਲੈਟਰਹੈੱਡ, ਸਟੈਂਪ ਅਤੇ ਚੈੱਕਬੁੱਕ ਵੀ ਗਾਇਬ ਸਨ। ਰਚਨਾ ਕਪੂਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਪਹਿਲਾਂ ਮੋਹਾਲੀ ਪੁਲਸ ਕੋਲ ਲਿਖਤੀ ਸਿ਼ਕਾਇਤ ਦਰਜ ਕਰਵਾਈ ਸੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੇ ਹੁਣ ਜਦੋਂ ਐਸ. ਐਸ. ਪੀ. ਮੋਹਾਲੀ ਤੱਕ ਪਹੁੰਚ ਕੀਤੀ ਗਈ ਤਾਂ ਹੁਣ ਜਾ ਕੇ ਜਾਂਚ ਸੁਪਰਡੈਂਟ ਆਫ਼ ਪੁਲਸ (ਦਿਹਾਤੀ) ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ । ਸਾਰੀਆਂ ਮੈਡੀਕਲ ਰਿਪੋਰਟਾਂ ਅਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ, ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਰਚਨਾ ਕਪੂਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ।

Related Post

Instagram