ਮੌਸਮ ਵਿਭਾਗ ਮੁਤਾਬਕ 12 ਫਰਵਰੀ ਤੱਕ ਹੈ ਮੌਸਮ ਦੇ ਖੁ਼ਸ਼ਕ ਰਹਿਣ ਦੀ ਸੰਭਾਵਨਾ
- by Jasbeer Singh
- February 7, 2026
ਮੌਸਮ ਵਿਭਾਗ ਮੁਤਾਬਕ 12 ਫਰਵਰੀ ਤੱਕ ਹੈ ਮੌਸਮ ਦੇ ਖੁ਼ਸ਼ਕ ਰਹਿਣ ਦੀ ਸੰਭਾਵਨਾ ਪੰਜਾਬ, 7 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਠੰਡ ਦੇ ਮੌਸਮ ਦੇ ਚਲਦਿਆਂ ਠੰਡੀਆਂ ਹਵਾਵਾਂ ਜਾਰੀ ਹਨ ਦੇ ਚਲਦਿਆਂ 12 ਫਰਵਰੀ ਤੱਕ ਮੌਸਮ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ। ਕੀ ਆਖਦਾ ਹੈ ਮੌਸਮ ਵਿਭਾਗ ਪੰਜਾਬ ਅੰਦਰ ਮੌਸਮ ਬੇਸ਼ਕ ਬਦਲ ਰਿਹਾ ਹੈ ਪਰ ਠੰਡੀਆਂ ਹਵਾਵਾਂ ਚੱਲਣ ਨਾਲ ਕਦੇ ਠੰਡਾ ਤੇ ਕਦੇ ਗਰਮ ਰਹਿੰਦਾ ਹੈ। ਜਿਸ ਦੇ ਚਲਦਿਆਂ ਮੌਸਮ ਵਿਭਾਗ ਮੁਤਾਬਕ 12 ਫਰਵਰੀ ਸ਼ਨੀਵਾਰ ਤੱਕ ਮੌਸਮ ਦੇ ਜਿ਼ਆਦਾਤਰ ਖੁਸ਼ਕ ਰਹਿਣ ਦੇ ਹੀ ਆਸਾਰ ਹਨ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵਲੋਂ ਕੋਈ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਹੈ। ਠੰਡੇ ਮੌਸਮ ਦੇ ਚਲਦਿਆਂ ਹਵਾਵਾਂ ਦੇ ਨਾਲ-ਨਾਲ ਕਿਤੇ ਕਿਤੇ ਧੁੰਦ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿਚ ਕਿੰਨਾ ਵਧਿਆ ਹੈ ਤਾਪਮਾਨ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਵਧਿਆ ਹੈ। ਪੰਜਾਬ ਰਾਜ ਦੇ ਸਾਰੇ ਜਿ਼ਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ 6.0 ਤੋਂ 9.1 ਡਿਗਰੀ ਸੈਲਸੀਅਸ ਤੱਕ ਰਿਹਾ । ਚੰਡੀਗੜ੍ਹ ‘ਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਸੀ। ਚੰਡੀਗੜ੍ਹ ‘ਚ ਲਗਭੱਗ 13 ਸਾਲਾਂ ਬਾਅਦ ਫਰਵਰੀ ‘ਚ ਅਜਿਹਾ ਤਾਪਮਾਨ ਦਰਜ ਕੀਤਾ ਗਿਆ ਹੈ । ਇਸ ਤੋਂ ਪਹਿਲਾਂ, 6 ਫਰਵਰੀ ਨੂੰ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਸੀ । ਮੌਸਮ ਵਿਭਾਗ ਦੇ ਮੁਤਾਬਕ ਸਾਲ 2022-2023 ਅਤੇ 2024 ਵਿੱਚ ਫਰਵਰੀ ‘ਚ ਕੁਝ ਮੀਂਹ ਪਿਆ ਸੀ, ਪਰ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਆਮ ਨਾਲੋਂ ਘੱਟ ਰਿਹਾ । ਸਾਲ 2025 ਵਿਚ ਲਗਭੱਗ 30 ਪ੍ਰਤੀਸ਼ਤ ਮੀਂਹ ਦੀ ਕਮੀ ਵੀ ਦਰਜ ਕੀਤੀ ਸੀ। ਇਸ ਸਾਲ ਹੁਣ ਤੱਕ 34 ਪ੍ਰਤੀਸ਼ਤ ਕਮੀ ਦੇਖੀ ਗਈ ਹੈ। ਅਗਲੇ ਚਾਰ ਦਿਨਾਂ ਵਿਚ ਘੱਟੋ-ਘਟ ਤਾਪਮਾਨ ਵਿਚ ਨਹੀਂ ਆਵੇਗੀ ਕੋਈ ਅਹਿਮ ਤਬਦੀਲੀ : ਡਾਇਰੈਕਟਰ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਅਗਲੇ ਚਾਰ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਵੇਗੀ, ਜਿਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਸੰਭਵ ਹੈ। ਅਗਲੇ ਤਿੰਨ ਦਿਨਾਂ ‘ਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾਲ ਹੀ, ਕੁਝ ਖੇਤਰਾਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ।
