post

Jasbeer Singh

(Chief Editor)

Crime

ਹੋਟਲ `ਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

post-img

ਹੋਟਲ `ਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਨਵੀਂ ਦਿੱਲੀ, 15 ਅਪ੍ਰੈਲ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ ਵਿਖੇ ਇਕ ਨਾਬਾਲਗ ਲੜਕੀ ਨਾਲ ਇਕ ਨੌਜਵਾਨ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਦੋਸਤ ਨੂੰ ਮਿਲਣ ਨਿਕਲੀ ਇਕ ਨਾਬਾਲਗ ਲੜਕੀ ਨੂੰ ਇਕ ਨੌਜਵਾਨ ਜੋ ਵਰਗਲਾ ਕੇ ਪਹਿਲਾਂ ਅਗਵਾ ਕਰ ਲਿਆ ਤੇ ਲੜਕੀ ਨੂੰ ਮੁਲਜ਼ਮ ਵਲੋਂ ਪਹਿਲਾਂ ਮੂਰਥਲ ਲਿਜਾਇਆ ਗਿਆ ਤੇ ਫਿਰ ਉੱਥੋਂ ਵਾਪਸੀ `ਤੇ ਮੁਲਜ਼ਮ ਵਲੋਂ ਲੜਕੀ ਨੂੰ ਇਕ ਹੋਟਲ ਵਿਚ ਲਿਜਾ ਕੇ ਜਬਰ-ਜ਼ਨਾਹ ਕੀਤਾ ਗਿਆ । ਮਾਮਲਾ ਥਾਣਾ ਰਣਜੀਤ ਨਗਰ ਇਲਾਕੇ ਦਾ ਹੈ, ਜਿੱਥੇ ਮੁਲਜ਼ਮ ਲੜਕੀ ਨੂੰ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਨੇੜੇ ਛੱਡ ਕੇ ਫ਼ਰਾਰ ਹੋ ਗਿਆ । ਕੌਣ ਹੈ ਇਹ ਵਿਅਕਤੀ ਜਾਂਚ ਦੌਰਾਨ ਜਦੋਂ ਲੜਕੀ ਨਾਲ ਹੋਏ ਜਬਰ-ਜ਼ਨਾਹ ਦਾ ਪਤਾ ਲੱਗਾ ਤਾਂ ਪੁਲਸ ਟੀਮ ਨੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਜੋੜ ਕੇ ਮੁਲਜ਼ਮ ਨੂੰ ਦਬੋਚ ਲਿਆ । ਮੁਲਜ਼ਮ ਦਾ ਨਾਂ ਮੋਹਨ ਜਾਇਸਵਾਲ ਹੈ । ਮੁਲਜ਼ਮ ਬਿਹਾਰ ਭੱਜਣ ਦੀ ਕੋਸਿ਼ਸ਼ ਕਰ ਰਿਹਾ ਸੀ । ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਖਿ਼ਲਾਫ਼ ਪਹਿਲਾਂ ਹੀ 8 ਮਾਮਲੇ ਦਰਜ ਹਨ ।

Related Post

Instagram