post

Jasbeer Singh

(Chief Editor)

National

ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ `ਚ ਮੁਲਜ਼ਮ ਗ੍ਰਿਫ਼ਤਾਰ

post-img

ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ `ਚ ਮੁਲਜ਼ਮ ਗ੍ਰਿਫ਼ਤਾਰ ਖਰਗੋਨ (ਮੱਧ ਪ੍ਰਦੇਸ਼), 9 ਫਰਵਰੀ 2026 : ਮੱਧ ਪ੍ਰਦੇਸ਼ ਦੇ ਇਕ ਬਜ਼ੁਰਗ ਵਿਅਕਤੀ ਨੂੰ 45 ਸਾਲ ਪਹਿਲਾਂ ਦਰਜ ਕਣਕ ਚੋਰੀ ਦੇ ਇਕ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ । ਚੋਰੀ ਕੀਤੀ ਗਈ ਕਣਕ ਦੀ ਕੀਮਤ 100 ਰੁਪਏ ਸੀ ਪੁਲਸ ਨੇ ਦੱਸਿਆ ਕਿ ਸਲੀਮ ਅਤੇ 6 ਹੋਰਾਂ ਨੇ 1980 `ਚ ਬਾਲਸਮੁੰਦ ਦੇ ਕਾਕੜ ਇਲਾਕੇ `ਚ ਖੇਤਾਂ ਤੋਂ ਕਣਕ ਚੋਰੀ ਕੀਤੀ ਸੀ । ਚੋਰੀ ਕੀਤੀ ਗਈ ਕਣਕ ਦੀ ਕੀਮਤ 100 ਰੁਪਏ ਸੀ । ਉਸ ਸਮੇਂ ਸਲੀਮ 20 ਸਾਲ ਦਾ ਸੀ। ਸਲੀਮ ਚੋਰੀ ਤੋਂ ਬਾਅਦ ਭੱਜ ਗਿਆ ਅਤੇ ਗੁਆਂਢੀ ਧਾਰ ਜ਼ਿਲੇ ਦੇ ਬਾਗ ਕਸਬੇ `ਚ ਆਪਣੇ ਬੇਟੇ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਲੱਗਾ। ਸਲੀਮ ਕਰ ਰਿਹਾ ਸੀ ਕਰਿਆਣੇ ਦੀ ਦੁਕਾਨ ਵਿਚ ਜੀਵਨ ਨਿਰਵਾਹ ਇਹ ਮਾਮਲਾ ਅਦਾਲਤਾਂ `ਚ ਪੈਂਡਿੰਗ ਰਿਹਾ ਜਦਕਿ ਸਲੀਮ ਦੇ ਖਿ਼ਲਾਫ਼ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਇਕ ਹੋਰ ਮੁਲਜ਼ਮ ਦੀ ਤਲਾਸ਼ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸਲੀਮ ਕਰਿਆਨੇ ਦੀ ਦੁਕਾਨ ਰਾਹੀਂ ਜੀਵਨ ਨਿਰਬਾਹ ਕਰ ਰਿਹਾ ਹੈ। ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

Related Post

Instagram