ਸ਼ਰਾਬ ਦੇ ਨਸ਼ੇ `ਚ ਪਿਤਾ ਤੇ ਚਾਚੇ ਦੇ ਕਤਲ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ
- by Jasbeer Singh
- April 8, 2026
ਸ਼ਰਾਬ ਦੇ ਨਸ਼ੇ `ਚ ਪਿਤਾ ਤੇ ਚਾਚੇ ਦੇ ਕਤਲ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਹੀ ਪਿਤਾ ਤੇ ਚਾਚੇ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਦੋਵੇਂ ਜਣੇ ਜਿਨ੍ਹਾਂ ਦਾ ਕਰ ਦਿੱਤਾ ਗਿਆ ਕਤਲ ਦਿੱਲੀ ਦੇ ਉੱਤਮ ਨਗਰ `ਚ ਸ਼ਰਾਬ ਦੇ ਨਸ਼ੇ `ਚ ਹੋਏ ਝਗੜੇ `ਚ ਆਪਣੇ ਪਿਤਾ ਅਤੇ ਚਾਚੇ ਦਾ ਕੁਤਲ ਕਰਨ ਦੇ ਦੋਸ਼ ਹੇਠ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੇਵੇਂਦਰ ਕੁਮਾਰ (50) ਅਤੇ ਉਨ੍ਹਾਂ ਦੇ ਭਰਾ ਅਮਿਤ (48) ਦੀਆਂ ਲਾਸ਼ਾਂ ਇਕ ਕਮਰੇ `ਚੋਂ ਬਰਾਮਦ ਕੀਤੀਆਂ ਗਈਆਂ । ਪੁਲਸ ਜਾਂਚ ਦੌਰਾਨ ਪਤਾ ਚੱਲਿਆ ਕਿ `ਕਰਮਚਾਰੀ । ਰਾਜ ਬੀਮਾ ਨਿਗਮ` (ਈ. ਐੱਸ. ਆਈ. ਸੀ.) `ਚ ਕਾਰਜਸ਼ੀਲ ਦੇਵੇਂਦਰ ਹਾਲ ਹੀ `ਚ ਆਪਣੇ ਭਰਾ ਅਮਿਤ ਅਤੇ ਪੁੱਤਰ ਈਸ਼ਵਰ 1 ਨਾਲ ਕਿਰਾਏ ਦੇ ਮਕਾਨ `ਚ ਰਹਿਣ ਆਏ ਸਨ । ਕੀ ਦੱਸਿਆ ਮਕਾਨ ਮਾਲਕ ਨੇ ਪੁਲਸ ਨੂੰ ਮਕਾਨ ਮਾਲਕ ਨੇ ਪੁਲਸ ਨੂੰ ਦੱਸਿਆ ਕਿ 3 ਅਪ੍ਰੈਲ ਦੀ ਰਾਤ ਨੂੰ ਉਸ ਨੂੰ ਆਪਣੇ ਕਿਰਾਏਦਾਰ ਦੇ ਇੱਥੇ ਝਗੜੇ ਦੀ ਸੂਚਨਾ ਮਿਲੀ । ਜਦੋਂ ਉਹ ਮੌਕੇ `ਤੇ ਪਹੁੰਚਿਆ ਤਾਂ ਈਸ਼ਵਰ ਨੇ ਦਰਵਾਜ਼ਾ ਖੋਲ੍ਹਿਆ । ਮਕਾਨ ਮਾਲਕ ਨੇ ਦੱਸਿਆ ਕਿ ਈਸ਼ਵਰ ਨਸ਼ੇ ਦੀ ਹਾਲਤ `ਚ ਲੱਗ ਰਿਹਾ ਸੀ । ਅਧਿਕਾਰੀ ਨੇ ਦੱਸਿਆ ਕਿ ਈਸ਼ਵਰ ਨੇ ਕਥਿਤ ਤੌਰ `ਤੇ ਝਗੜੇ ਦੌਰਾਨ ਆਪਣੇ ਪਿਤਾ ਤੇ ਚਾਚੇ ਦਾ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ । ਉਸ ਨੂੰ ਮੋਹਨ ਗਾਰਡਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ।
