post

Jasbeer Singh

(Chief Editor)

National

ਪੱਛਮੀ ਦਿੱਲੀ 'ਚ ਅਪਰਾਧੀਆਂ 'ਤੇ ਕਾਰਵਾਈ, ਅਕਤੂਬਰ 'ਚ 253 ਅਪਰਾਧੀ ਗ੍ਰਿਫ਼ਤਾਰ

post-img

ਪੱਛਮੀ ਦਿੱਲੀ 'ਚ ਅਪਰਾਧੀਆਂ 'ਤੇ ਕਾਰਵਾਈ, ਅਕਤੂਬਰ 'ਚ 253 ਅਪਰਾਧੀ ਗ੍ਰਿਫ਼ਤਾਰ ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ ਦੌਰਾਨ ਇੱਕ ਵਿਸ਼ੇਸ਼ ਆਪ੍ਰੇਸ਼ਨ ਵਿੱਚ ਪੁਲਸ ਨੇ ਇਸ ਸਾਲ ਅਕਤੂਬਰ ਵਿੱਚ 33 ਲੁਟੇਰਿਆਂ, 34 ਸਨੇਚਰਾਂ ਸਮੇਤ 253 ਕਥਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ਮੁਕਾਬਲੇ ਇਸ ਸਾਲ ਅਕਤੂਬਰ ਤੱਕ ਸਨੈਚਿੰਗ ਨਾਲ ਸਬੰਧਤ ਪੀ ਸੀ ਆਰ ਕਾਲਾਂ ਵਿੱਚ 39 ਫ਼ੀਸਦੀ ਅਤੇ ਲੁੱਟ-ਖੋਹ ਨਾਲ ਸਬੰਧਤ ਕਾਲਾਂ ਵਿੱਚ 24 ਫ਼ੀਸਦੀ ਦੀ ਕਮੀ ਆਈ ਹੈ । ਇੱਕ ਅਧਿਕਾਰੀ ਨੇ ਕਿਹਾ, ਪੱਛਮੀ ਜ਼ਿਲ੍ਹਾ ਪੁਲਸ ਨੇ ਅਕਤੂਬਰ 2024 ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੜਕਾਂ 'ਤੇ ਹਿੰਸਾ ਵਿੱਚ ਸ਼ਾਮਲ ਅਪਰਾਧੀਆਂ ਅਤੇ ਬਦਮਾਸ਼ਾਂ 'ਤੇ ਕਾਰਵਾਈ ਸ਼ੁਰੂ ਕੀਤੀ ਸੀ । ਉਨ੍ਹਾਂ ਦੱਸਿਆ ਕਿ 33 ਲੁਟੇਰਿਆਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 21 ਮੁਕੱਦਮੇ ਹੱਲ ਕੀਤੇ ਅਤੇ ਉਨ੍ਹਾਂ ਕੋਲੋਂ ਇਕ ਮੋਬਾਈਲ ਫੋਨ, ਤਿੰਨ ਸੋਨੇ ਦੀਆਂ ਚੇਨੀਆਂ ਅਤੇ ਹੋਰ ਸੋਨੇ ਦੀਆਂ ਵਾਲੀਆਂ, ਤਿੰਨ ਚਾਕੂ ਅਤੇ ਨਕਦੀ ਬਰਾਮਦ ਕੀਤੀ । ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ ਸੀ ਪੀ) ਵਿਚਾਰ ਵੀਰ ਨੇ ਕਿਹਾ ਕਿ ਪੁਲਸ ਨੇ 34 ਸਨੇਚਰਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਉਨ੍ਹਾਂ ਤੋਂ ਚਾਰ ਮੋਬਾਈਲ ਫੋਨ, ਇੱਕ ਸੋਨੇ ਦੀ ਚੇਨ, ਦੋ ਦੋਪਹੀਆ ਵਾਹਨ ਅਤੇ ਨਕਦੀ ਬਰਾਮਦ ਕਰਕੇ 30 ਮਾਮਲਿਆਂ ਨੂੰ ਹੱਲ ਕੀਤਾ ਹੈ । ਡੀ ਸੀ ਪੀ ਨੇ ਦੱਸਿਆ ਕਿ ਇਸੇ ਤਰ੍ਹਾਂ 12 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚੋਰੀ ਦੇ 7 ਮਾਮਲਿਆਂ ਨੂੰ ਹੱਲ ਕਰਦੇ ਹੋਏ ਮੋਬਾਈਲ ਫੋਨ, ਦੋਪਹੀਆ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ। ਪੁਲਸ ਨੇ 174 ਚੋਰਾਂ ਨੂੰ ਕਾਬੂ ਕੀਤਾ ਅਤੇ 209 ਮਾਮਲੇ ਹੱਲ ਕੀਤੇ। ਇਨ੍ਹਾਂ ਕੋਲੋਂ ਕੁੱਲ 44 ਮੋਬਾਈਲ ਫੋਨ, 56 ਦੋਪਹੀਆ ਵਾਹਨ, ਛੇ ਕਾਰਾਂ, ਇੱਕ ਈ- ਰਿਕਸ਼ਾ ਅਤੇ ਨਕਦੀ ਆਦਿ ਬਰਾਮਦ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਹੈ । ਇਹ ਅਪਰਾਧ ਨੂੰ ਨੱਥ ਪਾਉਣ ਲਈ ਸਾਰੇ ਮੋਰਚਿਆਂ 'ਤੇ ਇੱਕ ਵਿਆਪਕ ਮੁਹਿੰਮ ਹੈ। ਪੁਲਸ ਨੇ ਦੱਸਿਆ ਕਿ ਅਕਤੂਬਰ 2023 ਤੱਕ ਸਨੈਚਿੰਗ ਦੀਆਂ ਕੁੱਲ 1,442 ਪੀਸੀਆਰ ਕਾਲਾਂ ਦਰਜ ਕੀਤੀਆਂ, ਜਦੋਂ ਕਿ ਇਸ ਸਾਲ ਅਕਤੂਬਰ ਤੱਕ 875 ਅਜਿਹੀਆਂ ਕਾਲਾਂ ਦਰਜ ਕੀਤੀਆਂ। ਇਸ ਵਿਚ 39 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਅਕਤੂਬਰ 2023 ਤੱਕ ਲੁੱਟ ਦੀ ਰਿਪੋਰਟ ਕਰਨ ਵਾਲੀਆਂ ਕੁੱਲ 785 ਪੀਸੀਆਰ ਕਾਲਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਅਕਤੂਬਰ 2024 ਤੱਕ ਲੁੱਟ ਨਾਲ ਸਬੰਧਤ 592 ਪੀ ਸੀ ਆਰ ਕਾਲਾਂ ਰਿਕਾਰਡ ਕੀਤੀਆਂ ਗਈਆਂ। ਇਸ 'ਚ 24 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਵੀਰ ਨੇ ਕਿਹਾ ਕਿ ਇਸ ਤੋਂ ਇਲਾਵਾ ਮੋਟਰ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਕੁੱਲ ਮਿਲਾ ਕੇ 12 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ।

Related Post