ਅਦਾਕਾਰ ਅਨਿਬਾਰਨ ਚੱਕਰਵਰਤੀ ਦੀ ਕਾਰ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਲ-ਵਾਲ ਬਚੇ
- by Admin
- December 8, 2025
ਅਦਾਕਾਰ ਅਨਿਬਾਰਨ ਚੱਕਰਵਰਤੀ ਦੀ ਕਾਰ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਲ-ਵਾਲ ਬਚੇ ਕੋਲਕਾਤਾ, 8 ਦਸੰਬਰ 2025 : ਪੱਛਮੀ ਬੰਗਾਲ ਦੇ ਕੋਲਕਾਤਾ `ਚ ਪ੍ਰਸਿੱਧ ਬੰਗਾਲੀ ਅਦਾਕਾਰ ਅਨਿਬਾਰਨ ਚੱਕਰਵਰਤੀ ਦੀ ਕਾਰ ਦੇ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਪਰੇ ਸੜਕੀ ਹਾਦਸੇ ਵਿਚ ਉਹ ਵਾਲ-ਵਾਲ ਬਚ ਗਏ। ਚੱਕਰਵਰਤੀ ਦੀ ਕਾਰ ਚਲਾ ਰਿਹਾ ਸੀ ਉਨ੍ਹਾਂ ਦਾ ਡਰਾਈਵਰ ਪੁਲਸ ਨੇ ਕਿਹਾ ਕਿ ਇਹ ਹਾਦਸਾ ਦੱਖਣੀ ਕੋਲਕਾਤਾ ਦੀ ਚਾਰੂ ਮਾਰਕੀਟ ਨੇੜੇ ਵਾਪਰਿਆ। ਚੱਕਰਵਰਤੀ ਦੀ ਕਾਰ ਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਅਦਾਕਾਰ ਨੇ ਕਿਹਾ ਕਿ ਉਹ ਤੇ ਡਰਾਈਵਰ ਦੋਵੇਂ ਸੁਰੱਖਿਅਤ ਸਨ ਪਰ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਦੱਖਣ-ਉੱਤਰੀ ਰੂਟ `ਤੇ ਚੱਲ ਰਹੀ ਬੱਸ `ਚ ਕਈ ਮੁਸਾਫਰ ਸਵਾਰ ਸਨ। ਦੋਪਹੀਆ ਵਾਹਨ ਅਚਾਨਕ ਆ ਗਿਆ ਸੀ ਸਾਹਮਣੇ : ਪ੍ਰਤੱਖਦਰਸ਼ੀ ਮੌਕੇ `ਤੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਇਕ ਦੋਪਹੀਆ ਵਾਹਨ ਅਚਾਨਕ ਕਾਰ ਦੇ ਸਾਹਮਣੇ ਆ ਗਿਆ। ਉਸ ਤੋਂ ਬਚਣ ਦੀ ਕੋਸ਼ਿਸ਼ `ਚ ਕਾਰ ਇਕ ਬੱਸ ਨਾਲ ਟਕਰਾਅ ਗਈ। ਚੱਕਰਵਰਤੀ ਕਈ ਫਿਲਮਾਂ ਤੇ ਵੈੱਬ ਸੀਰੀਜ਼ `ਚ ਕਾਲਪਨਿਕ ਜਾਸੂਸੀ ਕਿਰਦਾਰ `ਏਕੇਨ ਬਾਬੂ` ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧ ਹੈ। ਕੋਲਕਾਤਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।
