post

Jasbeer Singh

(Chief Editor)

National

ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਵਿਚ ਅਭਿਨੇਤਾ ਸਿਧਾਂਤ ਕਪੂਰ ਤੋਂ ਹੋਈ ਪੁੱਛਗਿੱਛ

post-img

ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਵਿਚ ਅਭਿਨੇਤਾ ਸਿਧਾਂਤ ਕਪੂਰ ਤੋਂ ਹੋਈ ਪੁੱਛਗਿੱਛ ਮੁੰਬਈ, 27 ਨਵੰਬਰ 2025 : ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ ਸਿਧਾਂਤ ਕਪੂਰ ਨਸ਼ੇ ਵਾਲੇ ਪਦਾਰਥ ਦੀ ਜ਼ਬਤੀ ਦੇ ਮਾਮਲੇ `ਚ ਮੰਗਲਵਾਰ ਨੂੰ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਤੇ ਅਭਿਨੇਤਰੀ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਇੱਥੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਦੀ ਘਾਟਕੋਪਰ ਇਕਾਈ `ਚ ਪਹੁੰਚੇ ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਏ. ਐਨ. ਜੀ. ਨੇ ਸਿਧਾਂਤ ਤੋਂ ਇਲਾਵਾ ਇਨਫਲੂਐਂਸਰ ਓਰਹਾਨ ਅਵਤਰਾਮਣੀ ਉਰਫ਼ ਓਰੀ ਨੂੰ ਵੀ ਕੀਤਾ ਹੈ ਤਲਬ ਏ. ਐੱਨ. ਸੀ. ਨੇ ਸਿਧਾਂਤ ਨੂੰ ਪੁੱਛਗਿੱਛ ਲਈ ਮੰਗਲਵਾਰ ਨੂੰ ਉਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ ਓਰਹਾਨ ਅਵਤਰਾਮਣੀ ਉਰਫ ਓਰੀ ਨੂੰ ਵੀ ਤਲਬ ਕੀਤਾ ਹੈ। ਐਂਟੀ-ਨਾਰਕੋਟਿਕਸ ਸੈੱਲ ਦੀ ਘਾਟਕੋਪਰ ਇਕਾਈ ਨੇ ਬਾਲੀਵੁੱਡ ਦੀਆਂ 2 ਹਸਤੀਆਂ ਨੂੰ ਸੰਮਨ ਭੇਜੇ ਕਿਉਂਕਿ ਉਨ੍ਹਾਂ ਦੇ ਨਾਂ 252 ਕਰੋੜ ਰੁਪਏ ਦੇ ਮੈਫੇਡ੍ਰੋਨ ਜ਼ਬਤੀ ਮਾਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਨਾਲ ਪੁੱਛਗਿੱਛ `ਚ ਸਾਹਮਣੇ ਆਏ ਸਨ ।

Related Post

Instagram