post

Admin

(Chief Editor)

National

ਅਦਾਕਾਰ ਵਿਜੇ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ

post-img

ਅਦਾਕਾਰ ਵਿਜੇ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ ਨਵੀਂ ਦਿੱਲੀ, 16 ਮਾਰਚ 2026 : ਭਾਰਤ ਦੇਸ਼ ਦੇ ਸੂੁਬੇ ਤਾਮਿਲਨਾਡੂ ਵਿਖੇ ਪਿਛਲੇ ਸਾਲ ਇਕ ਰੈਲੀ ਦੌੌਰਾਨ ਮਚੀ ਭਾਜੜਾ ਮਾਮਲੇ ਵਿਚ ਫਿ਼ਲਮ ਅਦਾਕਾਰ ਤੋਂ ਪੁੱਛਗਿੱਛ ਕੀਤੇ ਜਾਣ ਦਾ ਮਮਾਲਾ ਸਾਹਮਣੇ ਆਇਆ ਹੈ। ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸਾਲ 2025 ਵਿਚ ਪਿਛਲੇ ਸਾਲ ਤਾਮਿਲਨਾਡੂ ਦੇ ਕਰੂਰ `ਚ ਟੀ. ਵੀ. ਕੇ. ਦੀ ਰੈਲੀ ਦੌਰਾਨ ਮਚੀ ਭਾਜੜ ਦੇ ਸਬੰਧ `ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਐਤਵਾਰ ਪਾਰਟੀ ਮੁਖੀ ਤੋ ਅਦਾਕਾਰ ਵਿਜੇ ਤੋਂ ਇੱਥੇ ਆਪਣੇ ਹੈੱਡਕੁਆਰਟਰ `ਚ 7 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਤੇ ਹੋਰ ਸੰਬੰਧਤ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਜੇ ਸ਼ਾਮ 6 ਵਜੇ ਦੇ ਕਰੀਬ ਏਜੰਸੀ ਦੇ ਹੈੱਡਕੁਆਰਟਰ ਤੋਂ ਚਲੇ ਗਏ । ਕਿਨਵੀਂ ਵਾਰ ਕੀਤੀ ਗਈ ਹੈ ਵਿਜੇ ਤੋਂ ਪੁੱਛਗਿੱਛ ਵਿਜੇ ਤੋਂ ਤੀਜੀ ਵਾਰ ਪੁੱਛਗਿੱਛ ਕੀਤੀ ਗਈ ਹੈ । ਵਿਜੇ ਨੂੰ ਪਹਿਲਾਂ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ 15 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ । ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਿਆਸੀ ਵਚਨਬੱਧਤਾਵਾਂ ਦਾ ਹਵਾਲਾ ਦਿੰਦੇ ਹੋਏ। ਅਦਾਕਾਰ ਨੇ ਚੇਨਈ ਜਾਂ ਤਾਮਿਲਨਾਡੂ ਦੇ ਕਿਸੇ ਦਫਤਰ `ਚ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ ।

Related Post

Instagram