post

Jasbeer Singh

(Chief Editor)

Punjab

ਸੁਰੱਖਿਆ ਵਾਪਸ ਲੈਣ 'ਤੇ ਐਡਵੋਕੇਟ ਸਿਮਰਨਜੀਤ ਨੇ ਕੀਤੀ ਹਾਈਕੋਰਟ ਪਹੁੰਚ

post-img

ਸੁਰੱਖਿਆ ਵਾਪਸ ਲੈਣ 'ਤੇ ਐਡਵੋਕੇਟ ਸਿਮਰਨਜੀਤ ਨੇ ਕੀਤੀ ਹਾਈਕੋਰਟ ਪਹੁੰਚ

ਚੰਡੀਗੜ੍ਹ, 4 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਹਾਈਕੋਰਟ (High Court) ਵਿਖੇ ਐਡਵੋਕੇਟ ਸਿਮਰਨਜੀਤ ਸਿੰਘ ਨੇ ਸੁਰੱਖਿਆ ਵਾਪਸ ਲਏ ਜਾਣ ਦੇ ਮਾਮਲੇ ਤੇ ਪਹੁੰਚ ਕੀਤੀ ਹੈ ।

ਕੌਣ ਹਨ ਐਡਵੋਕੇਟ ਸਿਮਰਨਜੀਤ ਸਿੰਘ

ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਸਿਮਰਨਜੀਤ ਸਿੰਘ (Advocate Simranjit Singh) ਉਹ ਵਿਅਕਤੀ ਸਨ ਜਿਨ੍ਹਾਂ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮ. ਪੀ. ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੇਸ ਲੜਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਸੁਰੱਖਿਆ ਇਹ ਕੇਸ ਲੜਨ ਦੌਰਾਨ ਜਾਨ ਦੇ ਖਤਰੇ ਨੂੰ ਦੇਖਦਿਆਂ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਖਤਰੇ ਦੇ ਮੁਲਾਂਕਣ ਦੇ ਹੀ ਸੁਰੱਖਿਆ ਵਾਪਸ (Security back) ਲੈ ਲਈ ਹੈ । ਦੱਸਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਤੇ ਕੁੱਝ ਵੱਖਵਾਦੀਆਂ ਵਲੋਂ ਜੋ 10 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਵਿਚ ਐਡਵੋਕੇਟ ਸਿਮਰਨਜੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ ।

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਰ ਦਿੱਤਾ ਹੈ ਨੋਟਿਸ ਜਾਰੀ

ਸੂਚਨਾ ਮੁਤਾਬਕ ਐਡਵੋਕੇਟ ਸਿਮਰਨਜੀਤ ਸਿੰਘ ਨੇ ਆਪਣੀ ਸੁਰੱਖਿਆ ਵਾਪਸ ਲੈਣ ਤੇ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ ਸਬੰਧੀ ਹਾਈਕੋਰਟ ਵਲੋਂ ਪੰਜਾਬ ਸਰਕਾਰ (Punjab Government) ਨੂੰ ਨੋਟਿਸ ਜਾਰੀ ਕਰਦਿਆਂ ਆਪਣਾ ਜਵਾਬ 10 ਜੂਨ ਤੱਕ ਦਾਖਲ ਕਰਨ ਦਾ ਹੁਕਮ ਜਾਰੀ ਕੀਤਾ ਹੈ ।

Related Post

Instagram