post

Jasbeer Singh

(Chief Editor)

Sports

ਜਲੰਧਰ ਨੂੰ ਹਰਾ ਕੇ ਬਠਿੰਡਾ ਫਾਈਨਲ ਵਿੱਚ ਪੁੱਜਿਆ

post-img

ਬਠਿੰਡਾ ਦੀ ਟੀਮ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਜਲੰਧਰ ਦੀ ਟੀਮ ਨੂੰ ਇੱਕ ਗੋਲ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ-2024 ਦੇ ਜੂਨੀਅਰ ਵਰਗ (ਲੜਕੇ) ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਜੂਨੀਅਰ ਲੜਕੇ ਅਤੇ ਜੂਨੀਅਰ ਲੜਕੀਆਂ ਦੇ ਵਰਗ ਦੇ ਮੁਕਾਬਲੇ ਕਰਵਾਏ ਗਏ। ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ ਸ਼ਨਿਚਰਵਾਰ ਨੂੰ ਖੇਡੇ ਜਾਣਗੇ ਜਦਕਿ ਸੀਨੀਅਰ ਵਰਗ (ਅੰਡਰ-25) ਦੇ ਮੁਕਾਬਲੇ ਸ਼ਨਿਚਰਵਾਰ ਨੂੰ ਸ਼ੁਰੂ ਹੋਣਗੇ। ਜੂਨੀਅਰ ਲੜਕਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਪਟਿਆਲਾ ਨੂੰ 3-2 ਦੇ ਫ਼ਰਕ ਨਾਲ ਹਰਾਇਆ। ਸ਼ਹੀਦ ਭਗਤ ਸਿੰਘ ਨਗਰ ਨੇ ਗੁਰਦਾਸਪੁਰ ਨੂੰ 3-2 ਨਾਲ ਹਰਾਇਆ। ਤਰਨ ਤਾਰਨ ਨੇ ਅੰਮ੍ਰਿਤਸਰ ਨੂੰ 7-0 ਨਾਲ ਹਰਾਇਆ। ਬਠਿੰਡਾ ਨੇ ਲੁਧਿਆਣਾ ਨੂੰ 7-2 ਦੇ ਫ਼ਰਕ ਨਲਾ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਜੂਨੀਅਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਤਰਨ ਤਾਰਨ ਨੇ ਫ਼ਰੀਦਕੋਟ ਨੂੰ 8-0 ਨਾਲ, ਮੁਕਤਸਰ ਨੇ ਹੁਸ਼ਿਆਰਪੁਰ ਨੂੰ 6-1 ਨਾਲ, ਪਟਿਆਲਾ ਨੇ ਮਾਨਸਾ ਨੂੰ 8-0 ਦੇ ਫ਼ਰਕ ਨਾਲ ਅਤੇ ਬਠਿੰਡਾ ਨੇ ਲੁਧਿਆਣਾ ਨੂੰ 11-0 ਦੇ ਫ਼ਰਕ ਨਾਲ ਹਰਾਇਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕਉਲਾ ਖਾਨ, ਸੁਰਿੰਦਰ ਸਿੰਘ ਭਾਪਾ ਖੇਡ ਪ੍ਰਮੋਟਰ, ਡਾ. ਨਵਜੋਤ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ, ਪ੍ਰਿੰਸੀਪਲ ਡਾ. ਸ਼ਿਲਪੀ ਜੇਤਲੀ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਹਰਿੰਦਰ ਸਿੰਘ ਸੰੰਘਾ, ਕੁਲਬੀਰ ਸਿੰਘ ਸੈਣੀ, ਗੁਰਿੰਦਰ ਸਿੰਘ ਸੰਘਾ, ਬਲਵਿੰਦਰ ਸਿੰਘ, ਅਵਤਾਰ ਸਿੰਘ, ਰਿਤੂ ਰਾਣੀ, ਪਰਮਿੰਦਰ ਕੌਰ, ਨਵਜੋਤ ਕੌਰ, ਕੰਚਨ, ਡਾ. ਸ਼ੋਮਿਕ ਸ਼ਾਹਾ, ਡਾ. ਰਮਨੀਤ ਸਿੰਘ, ਡਾ. ਕ੍ਰਿਤਿਕਾ ਸ਼ਰਮਾ, ਡਾ. ਪਾਰਿਕਾ ਸਿੰਘ, ਡਾ. ਮੁਸਕਾਨ ਦੂਬੇ ਅਤੇ ਡਾ. ਸੁਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Related Post