post

Jasbeer Singh

(Chief Editor)

Latest update

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਤੇ ਹੋਇਆ ਹਮਲਾ

post-img

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਤੇ ਹੋਇਆ ਹਮਲਾ ਜੰਮੂ-ਕਸ਼ਮੀਰ, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਤੇ ਇਕ ਵਿਆਹ ਸਮਾਗਮ ਦੌਰਾਨ ਹਮਲਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਕੌਣ ਹੈ ਹਮਲਾਵਰ ਮਿਲੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ ਜੋ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁਕ ਅਬਦੁੱਲਾ ਤੇ ਜੋ ਜੰਮੂ ਵਿਚ ਇਕ ਵਿਆਹ ਸਮਾਗਮ ਦੌਰਾਨ ਹਮਲਾ ਕੀਤਾ ਗਿਆ ਵਿਚ ਉਹ ਵਾਲ ਵਾਲ ਬਚ ਗਏ। ਇਸ ਮੌਕੇ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਹਮਲਾਵਰ ਨੂੰ ਫੜ ਲਿਆ । ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਹਮਲਾ ਕਰਨ ਵਾਲਾ ਪਕੜਿਆ ਗਿਆ ਵਿਅਕਤੀ 63 ਸਾਲਾ ਜਾਮਵਾਲ ਹ ਜੋ ਕਿ ਜੰਮੂ ਦੇ ਪੁਰਾਣੀ ਮੰਡੀ ਖੇਤਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਕੀ ਦੱਸਿਆ ਹਮਲਾਵਰ ਨੇ ਪੁਲਸ ਨੂੰ ਹਮਲਾਵਰ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਫਾਰੂਕ ਅਬਦੁੱਲਾ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ।ਉਸ ਨੇ ਕਿਹਾ ਕਿ ਮੈਂ ਪਿਛਲੇ 20 ਸਾਲਾਂ ਤੋਂ ਉਸਨੂੰ ਮਾਰਨਾ ਚਾਹੁੰਦਾ ਸੀ ਤੇ ਇਹ ਮੇਰਾ ਨਿੱਜੀ ਏਜੰਡਾ ਸੀ । ਅੱਜ ਮੈਨੂੰ ਮੌਕਾ ਮਿਲਿਆ ਪਰ ਉਹ ਬਚ ਗਿਆ । ਹਥਿਆਰ ਮੇਰਾ ਆਪਣਾ ਹੈ ਜੋ ਮੈਨੂੰ ਜਾਰੀ ਕੀਤਾ ਗਿਆ ਸੀ । ਪੁਲਸ ਅਨੁਸਾਰ ਹਮਲੇ ਵਿੱਚ ਵਰਤਿਆ ਗਿਆ ਪਿਸਤੌਲ ਦੋਸ਼ੀ ਦੀ ਲਾਇਸੈਂਸੀ ਬੰਦੂਕ ਸੀ । ਦੋਸ਼ੀ ਸਬੰਧੀ ਹਮਲਾਵਰ ਨੇ ਹੋਰ ਕੀ ਦੱਸਿਆ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਮੇਂ ਕਮਲ ਸਿੰਘ ਜਾਮਵਾਲ ਨਸ਼ੇ ਦੀ ਹਾਲਤ ਵਿੱਚ ਸੀ । ਹਮਲੇ ਦੀ ਕੋਸਿ਼ਸ਼ ਤੋਂ ਬਾਅਦ ਰਾਹਗੀਰਾਂ ਅਤੇ ਕੁਝ ਨੈਸ਼ਨਲ ਕਾਨਫਰੰਸ ਵਰਕਰਾਂ ਨੇ ਉਸਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ । ਮੌਕੇ ਤੋਂ ਸੀ. ਸੀ. ਟੀ. ਵੀ. ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਦੋਸ਼ੀ ਫਾਰੂਕ ਅਬਦੁੱਲਾ ਦੇ ਪਿੱਛੇ ਤੋਂ ਆ ਰਿਹਾ ਹੈ, ਉਸਦੇ ਬਹੁਤ ਨੇੜੇ ਆ ਰਿਹਾ ਹੈ, ਅਤੇ ਉਸ ਵੱਲ ਬੰਦੂਕ ਤਾਣ ਰਿਹਾ ਹੈ । ਹਾਲਾਂਕਿ ਉਸਦੇ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਜਲਦੀ ਹੀ ਕਾਬੂ ਕਰ ਲਿਆ, ਕਿਸੇ ਵੀ ਨੁਕਸਾਨ ਨੂੰ ਰੋਕਿਆ ।

Related Post

Instagram