ਭਾਰਤੀ ਮੂਲ ਦਾ ਵਿਅਕਤੀ ਅਮਰੀਕਾ ਵਿਖੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ
- by Jasbeer Singh
- March 11, 2026
ਭਾਰਤੀ ਮੂਲ ਦਾ ਵਿਅਕਤੀ ਅਮਰੀਕਾ ਵਿਖੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਅਮਰੀਕਾ, 11 ਮਾਰਚ 2026 : ਅਮਰੀਕਾ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇੇਸ਼ਨ ਵਲੋਂ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੰਘੀ ਜਾਂਚ ਬਿਊਰੋ (ਐਫ. ਬੀ. ਆਈ.) ਨੇ ਮੋਸਟ ਵਾਂਟੇਡ ਅਪਰਾਧੀਆਂ ਦੀ ਜੋ ਸੂਚੀ ਜਾਰੀ ਕੀਤੀ ਹੈ ਵਿੱਚ ਇੱਕ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ ਕੀਤਾ ਹੈ, ਜਿਸਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਦਾ ਨਾਮ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਹੈ। ਦੱਸਣਯੋਗ ਹੈ ਕਿ ਇਸ ਭਾਰਤੀ ਨਾਗਰਿਕ ਨੂੰ ਐਫ. ਬੀ. ਆਈ. ਦੀ ਮੋਸਟ ਵਾਂਟੇਡ ਦੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ । ਕਿਊਂ ਕੀਤਾ ਗਿਆ ਹੈ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਐਫ. ਬੀ. ਆਈ. ਵਲੋਂ ਜੋ ਭਾਰਤੀ ਮੂਲ ਦੇ ਵਿਅਕਤੀ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਨੂੰ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਦਾ ਮੁੱਖ ਕਾਰਨ ਉਸ ਵਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨਾ ਅਤੇ ਉਸ ਤੋਂ ਬਾਅਦ ਫਰਾਰ ਹੋਣਾ ਹੈ। ਇਥੇ ਹੀ ਬਸ ਨਹੀਂ ਅਮਰੀਕੀ ਸੰਘੀ ਜਾਂਚ ਏਜੰਸੀ ਵਲੋਂ ਉਸਦੀ ਗ੍ਰਿਫਤਾਰੀ ਜਾਂ ਉਸਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ 10 ਲੱਖ ਡਾਲਰ (ਲਗਭਗ 8 ਕਰੋੜ ਰੁਪਏ) ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।
