ਅਣਪਛਾਤੇ ਕਾਰ ਸਵਾਰਾਂ ਨੇ ਕੀਤਾ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਹਮਲਾ
- by Jasbeer Singh
- March 11, 2026
ਅਣਪਛਾਤੇ ਕਾਰ ਸਵਾਰਾਂ ਨੇ ਕੀਤਾ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਹਮਲਾ ਨਵਾਂ ਸ਼ਹਿਰ, 11 ਮਾਰਚ 2026 : ਪੰਜਾਬ ਦੇ ਨਵਾਂ ਸ਼ਹਿਰ ਨੇੜੇ ਕਾਰ ਵਿਚ ਜਾ ਰਹੇ ਪੰਜਾਬੀ ਗਾਇਕ ਰਾਣਾ ਸਹੋਤਾ ਤੇ ਅੱਜ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੀ ਰਿਹਾ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੰਗੀਤ ਉਦਯੋਗ ਦੇ ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ `ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ । ਇਸ ਦੌਰਾਨ ਇੱਕ ਸ਼ੱਕੀ ਕਾਲੀ ਕਾਰ ਗਾਇਕ ਦਾ ਪਿੱਛਾ ਕਰਦੀ ਰਹੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਰਾਣਾ ਸਹੋਤਾ, ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਨਹੀਂ ਰੁਕਿਆ, ਤਾਂ ਹਮਲਾਵਰਾਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ। ਸਿੰਗਰ ਸਹੋਤਾ ਨੇ ਦੱਸੀ ਸਾਰੀ ਗੱਲ ਗਾਇਕ ਰਾਣਾ ਸਹੋਤਾ ਨੇ ਮੀਡੀਆ ਨੂੰ ਖੁਲਾਸਾ ਕੀਤਾ ਕਿ ਉਹ ਬੁੱਧਵਾਰ ਨੂੰ ਨਵਾਂਸ਼ਹਿਰ ਨੇੜੇ ਆਪਣੀ ਕਾਰ ਚਲਾ ਰਿਹਾ ਸੀ, ਜਦੋਂ ਇੱਕ ਸ਼ੱਕੀ ਕਾਲੀ ਕਾਰ ਉਸ ਦਾ ਪਿੱਛਾ ਕਰਨ ਲੱਗੀ । ਕਾਫ਼ੀ ਪਿੱਛਾ ਕਰਨ ਤੋਂ ਬਾਅਦ, ਹਮਲਾਵਰ ਉਸ ਦੀ ਕਾਰ ਦੇ ਬਿਲਕੁਲ ਕੋਲ ਆ ਗਏ। ਗਾਇਕ ਮੁਤਾਬਕ ਕਾਰ ਦੇ ਅੰਦਰ ਕੁਝ ਨੌਜਵਾਨਾਂ ਨੇ ਖਿੜਕੀ ਰਾਹੀਂ ਹੱਥ ਹਿਲਾ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰਾਣਾ ਸਹੋਤਾ ਨੇ ਕਿਹਾ ਕਿ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਦਿਆਂ, ਉਸ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਉਸ ਨੇ ਹਿੰਮਤ ਜੁਟਾਈ ਅਤੇ ਆਪਣੀ ਗੱਡੀ ਦੀ ਰਫ਼ਤਾਰ ਵਧਾ ਦਿੱਤੀ ।
