post

Admin

(Chief Editor)

National

ਸਮਹਿਕ ਜਬਰ-ਜ਼ਨਾਹ ਪਿੱਛੋਂ ਬੱਚੀ ਦੀ ਹੱਤਿਆ ਕਰਕੇ ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ

post-img

ਸਮਹਿਕ ਜਬਰ-ਜ਼ਨਾਹ ਪਿੱਛੋਂ ਬੱਚੀ ਦੀ ਹੱਤਿਆ ਕਰਕੇ ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ ਸਿਕੰਦਰਾਬਾਦ, 5 ਜਨਵਰੀ 2026 : ਉਦਯੋਗਿਕ ਖੇਤਰ ਦੇ ਇਕ ਪਿੰਡ ਤੋਂ ਭਿਆਨਕ ਘਟਨਾ ਸਾਹਮਣੇ ਆਈ ਹੈ । ਜਿਸ ਤਹਿਤ 2 ਨੌਜਵਾਨਾਂ ਨੇ 6 ਸਾਲ ਦੀ ਇਕ ਬੱਚੀ ਨਾਲ ਸਮੂਹਿਕ ਜਬਰ-ਜਨਾਹ ਕੀਤਾ । ਫਿਰ ਉਨ੍ਹਾਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ । ਆਪਣੀ ਪਛਾਣ ਲੁਕਾਉਣ ਲਈ ਮੁਲਜ਼ਮਾਂ ਨੇ ਉਸ ਦੀ ਲਾਸ਼ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ । ਘਟਨਾ ਦੇ ਸਿਰਫ਼ ਸਾਢੇ 6 ਘੰਟਿਆਂ ਅੰਦਰ ਪੁਲਸ ਨੇ ਦੋਵਾਂ ਦੀ ਲੱਤ ਚ ਗੋਲੀ ਮਾਰ ਦਿੱਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ । ਦੋਹਾਂ ਮੁਲਜ਼ਮਾਂ ਦੇ ਪੈਰ ਚ ਲੱਗੀ ਗੋਲੀ ਇਹ ਘਟਨਾ ਉਦਯੋਗਿਕ ਖੇਤਰ ਪੁਲਸ ਸਟੇਸ਼ਨ ਸਿਕੰਦਰਾਬਾਦ ਚ ਵਾਪਰੀ। ਬੱਚੀ ਦਾ ਪਰਿਵਾਰ ਮੂਲ ਰੂਪ ਚ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ । ਸ਼ਾਮ ਨੂੰ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਕਿ ਗੁਆਂਢ ਚ ਰਹਿਣ ਵਾਲੇ ਰਾਜੂ ਤੇ ਵੀਰੂ ਨੇ ਉਸ ਨੂੰ ਆਪਣੇ ਕਮਰੇ ਚ ਬੁਲਾਇਆ ਤੇ ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ । ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਉਨ੍ਹਾਂ ਉਸ ਦਾ ਸਿਰਹਾਣੇ ਨਾਲ ਗਲਾ ਘੁੱਟ ਦਿੱਤਾ । ਗਲਾ ਘੁੱਟਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਜਿਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਚ ਗਰਦਨ ਦੀ ਹੱਡੀ ਟੁੱਟਣ, ਸਰੀਰ ਚ ਕਈ ਫੈਕਚਰ ਹੋਣ, ਕਈ ਥਾਵਾਂ ਤੇ ਝਰੀਟਾਂ ਤੇ ਗੁਪਤ ਅੰਗ ਚ ਗੰਭੀਰ ਸੱਟਾਂ ਦੀ ਪੁਸ਼ਟੀ ਹੋਈ।

Related Post

Instagram