post

Jasbeer Singh

(Chief Editor)

Sports

ਰੋਹਿਤ-ਵਿਰਾਟ ਤੋਂ ਬਾਅਦ ਹੁਣ ਰਵਿੰਦਰ ਜਡੇਜਾ ਨੇ ਕੀਤਾ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ

post-img

ਜਿਵੇਂ ਹੀ ਭਾਰਤ ਨੇ ਟੀ-20 ਵਿਸ਼ਵ ਕੱਪ-2024 ਦਾ ਖਿਤਾਬ ਜਿੱਤਿਆ, ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਰੋਹਿਤ ਸ਼ਰਮਾ ਨੇ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਹੁਣ ਇਸ ਸੂਚੀ 'ਚ ਰਵਿੰਦਰ ਜਡੇਜਾ ਦਾ ਨਾਂ ਵੀ ਜੁੜ ਗਿਆ ਹੈ। ਜਡੇਜਾ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਦਿੱਤੀ। ਜਡੇਜਾ ਲੰਬੇ ਸਮੇਂ ਤੱਕ ਭਾਰਤੀ ਟੀਮ ਲਈ ਖੇਡਿਆ। ਉਨ੍ਹਾਂ ਦੇ ਕਰੀਅਰ 'ਚ ਵਿਸ਼ਵ ਕੱਪ ਦੀ ਕਮੀ ਵੀ ਰਹੀ ਅਤੇ ਜਡੇਜਾ ਨੇ ਇਸ ਵਾਰ ਇਸ ਘਾਟ ਨੂੰ ਭਰ ਦਿੱਤਾ। ਹਾਲਾਂਕਿ ਜਡੇਜਾ ਵਨਡੇ ਅਤੇ ਟੈਸਟ ਖੇਡਣਾ ਜਾਰੀ ਰੱਖੇਗਾ ਅਤੇ ਉਸ ਦੀ ਸ਼ਾਨਦਾਰ ਖੇਡ ਆਈਪੀਐਲ ਵਿੱਚ ਵੀ ਦੇਖਣ ਨੂੰ ਮਿਲੇਗੀ।

Related Post