post

Jasbeer Singh

(Chief Editor)

crime

ਧੀ ਦੇ ਜਨਮ ਤੇ ਪਤੀ ਵਲੋਂ ਮਾਰ ਦੇ ਮੇਹਣੇ ਤੋਂ ਗੁੱਸੇ ਵਿਚ ਆਈ ਮਾਂ ਨੇ 8 ਮਹੀਨਿਆਂ ਦੀ ਨੂੰ ਉਤਾਰਿਆ ਮੌਤ ਦੇ ਘਾਟ

post-img

ਧੀ ਦੇ ਜਨਮ ਤੇ ਪਤੀ ਵਲੋਂ ਮਾਰ ਦੇ ਮੇਹਣੇ ਤੋਂ ਗੁੱਸੇ ਵਿਚ ਆਈ ਮਾਂ ਨੇ 8 ਮਹੀਨਿਆਂ ਦੀ ਨੂੰ ਉਤਾਰਿਆ ਮੌਤ ਦੇ ਘਾਟ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਜਿ਼ਲਾ ਗੋਂਡਾ ਵਿੱਚ ਇੱਕ ਕਲਯੁਗੀ ਮਾਂ ਵਲੋਂ ਆਪਣੀ 8 ਮਹੀਨੇ ਦੀ ਮਾਸੂਮ ਧੀ ਦਾ ਕਤਲ ਕਰ ਦਿੱਤਾ।ਦੱਸਦਯੋਗ ਹੈ ਕਿ ਪਤੀ ਨਾਲ ਝਗੜੇ ਅਤੇ ਸਮਾਜ ਦੇ ਮੇਹਣਿਆਂ ਤੋਂ ਤੰਗ ਆ ਕੇ ਔਰਤ ਨੇ ਆਪਣੇ ਜਿਗਰ ਦੇ ਟੁੱਕੜੇ ਨੂੰ ਪਾਣੀ ਵਿਚ ਡੁਬੋ ਕੇ ਉਸ ਦਾ ਕਤਲ ਕਰ ਦਿੱਤਾ। ਮਹਿਲਾ ਜਗਮਤੀ ਦੇਵੀ ਜਿਸਦਾ ਵਿਆਹ ਗੋਂਡਾ ਜਿ਼ਲ੍ਹੇ ਦੇ ਪਾਰਸਪੁਰ ਥਾਣਾ ਖੇਤਰ ਦੇ ਅਭੈ ਪੁਰਵਾ ਪਿੰਡ ਵਿੱਚ ਹੋਇਆ ਸੀ ਆਪਣੇ ਪਤੀ ਨਾਲ ਰਹਿ ਰਹੀ ਸੀ ਕਿ ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਔਰਤ ਦਾ ਪਤੀ ਜੋ ਕਿ ਪ੍ਰਾਈਵੇਟ ਨੌਕਰੀ ਕਰਦਾ ਸੀ ਪਰ ਅਕਸਰ ਹੀ ਦੋਵਾਂ ‘ਚ ਝਗੜਾ ਹੁੰਦਾ ਰਹਿੰਦਾ ਸੀ। ਪਤੀ ਪਤਨੀ ਵਿਚਕਾਰ ਝਗੜੇ ਬੱਚੀ ਦੇ ਜਨਮ ਤੋਂ ਬਾਅਦ ਵੀ ਘੱਟ ਨਾ ਹੋਏ ਤੇ ਜਦੋਂ ਉਸ ਦੇ ਪਤੀ ਨੇ ਬੇਟੀ ਦੇ ਜਨਮ ਨੂੰ ਲੈ ਕੇ ਉਸ ਨੂੰ ਤਾਅਨਾ ਮਾਰਿਆ ਤਾਂ ਕਲਯੁਗੀ ਮਾਂ ਨੇ ਗੁੱਸੇ ‘ਚ ਆ ਕੇ ਆਪਣੀ ਬੇਟੀ ਨੂੰ ਸੇਫਟੀ ਟੈਂਕ ‘ਚ ਸੁੱਟ ਕੇ ਮਾਰ ਦਿੱਤਾ।ਔਰਤ ਨੇ ਰਾਤ ਦੇ ਹਨੇਰੇ ‘ਚ ਵਾਰਦਾਤ ਨੂੰ ਅੰਜਾਮ ਦਿੱਤਾ। ਝੂਠੀ ਕਹਾਣੀ ਰਚ ਕੇ ਉਸ ਨੇ ਆਂਢ-ਗੁਆਂਢ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਕੋਈ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਹੈ। ਕਾਫੀ ਜਾਂਚ ਤੋਂ ਬਾਅਦ ਜਦੋਂ ਮਾਸੂਮ ਸ਼ਗਨ ਦੀ ਲਾਸ਼ ਸੇਫਟੀ ਟੈਂਕ ‘ਚੋਂ ਮਿਲੀ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਔਰਤ ਤੱਕ ਪਹੁੰਚ ਗਈ। ਜਦੋਂ ਔਰਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਐਸਪੀ ਵਿਨੀਤ ਜੈਸਵਾਲ ਨੇ ਕਿਹਾ, ‘29 ਸਤੰਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਰਸਪੁਰ ਥਾਣਾ ਖੇਤਰ ਦੇ ਅਭਾਈ ਪੂਰਵਾ ਪਿੰਡ ‘ਚ ਇੱਕ ਲੜਕੀ ਨੂੰ ਜੰਗਲੀ ਜਾਨਵਰ ਨੇ ਅਗਵਾ ਕਰ ਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ। ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਾਂਚ ਦੌਰਾਨ ਘਰ ਦੇ ਪਿੱਛੇ ਇੱਕ ਸੈਪਟਿਕ ਟੈਂਕ ਮਿਲਿਆ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਟੈਂਕੀ ਖਾਲੀ ਕਰਵਾ ਦਿੱਤੀ।

Related Post