post

Jasbeer Singh

(Chief Editor)

Patiala News

ਦੀਪਕ ਕੰਪਾਨੀ ਬਿਨਾਂ ਮੁਕਾਬਲਾ ਜਿੰਮਖਾਨਾ ਕਲੱਬ ਦੇ ਬਣੇ ਪ੍ਰਧਾਨ ..

post-img

ਪਟਿਆਲਾ, 4 ਅਕਤੂਬਰ :ਸਾਲ 2023 ਦੌਰਾਨ ਵੱਡੇ ਮਾਰਜਨ ਨਾਲ ਚੋਣ ਜਿੱਤ ਕੇ  ਦੀਪਕ ਕੰਪਾਨੀ ਇਸ ਵਾਰ ਬਿਨਾ ਮੁਕਾਬਲਾ ਪ੍ਰਧਾਨ ਬਣਨ ਚ ਸਫਲ ਰਹੇ ਹਨ। ਪਿਛਲੇ ਸਾਲ ਉਹ ਕੁਝ ਵੋਟਾਂ  ਨਾਲ ਪ੍ਰਧਾਨਗੀ ਦੀ ਚੋਣ ਹਾਰ ਗਏ ਸਨ ਪਰ ਇਸ ਵਾਰ ਬਿਨਾਂ ਮੁਕਾਬਲਾ ਜਿੱਤ ਕੇ ਉਨ੍ਹਾਂ ਆਪਣਾ ਪੁਰਾਣਾ ਰੁੱਤਬਾ ਹਾਸਲ ਕਰ ਲਿਆ ਹੈ। ਬਿਨਾ ਮੁਕਾਬਲਾ ਪ੍ਰਧਾਨ ਬਣਨ ਤੋਂ ਬਾਅਦ ਕਲੱਬ ਦੇ ਸੈਂਕੜੇ ਮੈਂਬਰਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਦੀਪਕ ਕੰਪਾਨੀ ਜਿੰਮਖਾਨਾ ਕਲੱਬ ਦੇ ਹਰਮਨ-ਪਿਆਰੇ ਮੈਂਬਰ ਹਨ, ਜਿਸ ਕਰ ਕੇ ਉਨ੍ਹਾਂ ਨੂੰ ਕਲੱਬ ਦੇ ਮੈਂਬਰ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੰਦੇ ਹਨ। ਇਸ ਮੌਕੇ ਸਕੱਤਰ ਹਰਪ੍ਰੀਤ ਸਿੰਘ ਸੰਧੂ, ਖਜ਼ਾਨਚੀ ਏ.ਪੀ. ਗਰਗ, ਸੀ. ਏ. ਰੋਹਿਤ ਗੁਪਤਾ, ਪੀ. ਡੀ ਗੁਪਤਾ, ਸ਼ੇਖਰ, ਸੁਗਾਤ ਗੁਪਤਾ ਡਾ. ਅੰਸ਼ੁਮਨ ਖਰਬੰਦਾ, ਪ੍ਰਦੀਪ ਸਿੰਗਲਾ, ਕਰਨ ਗੋੜ, ਸੰਚਿਤ ਬਾਂਸਲ, ਰਾਹੁਲ ਮਹਿਤਾ, ਇੰਜੀ ਅਨਿਲ ਬਾਂਸਲ, ਪੁਨੀਤ ਟੌਹੜਾ, ਭਾਨੂਪ੍ਰਤਾਪ ਸਿੰਗਲਾ, ਲਵਲੀ, ਕੇ. ਕੇ. ਸਹਿਗਲ, ਹਰਵਿੰਦਰ ਸਿੰਘ ਨਿੱਪੀ, ਵਿਕਾਸ ਬਾਂਸਲ,ਜਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |

Related Post