
ਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮ : ਮੁੱਖ ਖੇਤੀਬਾੜੀ ਅਫ਼ਸਰ
- by Jasbeer Singh
- June 10, 2025

ਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਖੇਤੀਬਾੜੀ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮ : ਮੁੱਖ ਖੇਤੀਬਾੜੀ ਅਫ਼ਸਰ -ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 10 ਹਜ਼ਾਰ ਮਿੱਟੀ ਦੇ ਸੈਂਪਲ ਲਏ, ਜੂਨ ਮਹੀਨੇ ਚੱਲੇਗੀ ਮੁਹਿੰਮ : ਡਾ. ਜਸਵਿੰਦਰ ਸਿੰਘ -ਬਲਾਕ ਭੁਨਰਹੇੜੀ ਚੋਂ 458, ਘਨੌਰ 1491, ਨਾਭਾ 998, ਪਟਿਆਲਾ 865, ਪਾਤੜਾਂ 1095, ਰਾਜਪੁਰਾ 1510, ਸਮਾਣਾ 1204 ਅਤੇ ਸਨੌਰ ਚੋਂ 1896 ਮਿੱਟੀ ਦੇ ਸੈਂਪਲ ਕਿਸਾਨਾਂ ਦੇ ਖੇਤਾਂ ਵਿੱਚੋਂ ਇਕੱਤਰ ਕੀਤੇ ਪਟਿਆਲਾ, 10 ਜੂਨ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚ ਮਿੱਟੀ ਦੇ ਸੈਂਪਲ ਇਕੱਤਰ ਕਰਨ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨੂੰ 16500 ਮਿੱਟੀ ਦੇ ਸੈਂਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਵਿੱਚੋਂ ਲਗਭਗ 10 ਹਜ਼ਾਰ ਮਿੱਟੀ ਦੇ ਸੈਂਪਲ ਇਕੱਤਰ ਕਰ ਲਏ ਗਏ ਹਨ ਅਤੇ ਮੁਹਿੰਮ ਮਹੀਨਾ ਜੂਨ ਦੌਰਾਨ ਜਾਰੀ ਰਹੇਗੀ। ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਨੇ 458, ਘਨੌਰ ਨੇ 1491, ਨਾਭਾ ਨੇ 998, ਪਟਿਆਲਾ ਨੇ 865, ਪਾਤੜਾਂ ਨੇ 1095, ਰਾਜਪੁਰਾ ਨੇ 1510, ਸਮਾਣਾ ਨੇ 1204 ਅਤੇ ਸਨੌਰ ਨੇ 1896 ਮਿੱਟੀ ਦੇ ਸੈਂਪਲ ਕਿਸਾਨਾਂ ਦੇ ਖੇਤਾਂ ਵਿੱਚੋਂ ਇਕੱਤਰ ਕੀਤੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਟੈੱਸਟ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ। ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਪਿੰਡ ਪੱਧਰ ਤੇ ਕੈਂਪਾਂ ਰਾਹੀ, ਅਨਾਊਸਮੈਂਟਾਂ ਰਾਹੀ ਪੂਸਾ-44 ਅਤੇ ਹਾਈਬ੍ਰਿਡ ਬੀਜਾਂ ਦੀ ਬਿਜਾਈ ਨਾ ਕਰਨ ਸਬੰਧੀ, ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਪਿੰਡ ਦੌਣ ਕਲਾਂ, ਫਰੀਦਪੁਰ, ਕੌਲੀ, ਅਲੌਹਰਾ ਕਲਾ, ਅਲੌਹਰਾ ਖ਼ੁਰਦ, ਸਵਾਈ ਸਿੰਘ ਵਾਲਾ, ਜਲਾਲਾਬਾਦ, ਚੌਹਠ, ਢੀਂਗੀ, ਸਾਧੋਹੇੜੀ, ਬੋਹਰ ਕਲਾਂ, ਬੋਹਰ ਖ਼ੁਰਦ, ਚੌਧਰੀ ਮਾਜਰਾ, ਉਚਾਗਾਂਊ, ਲਚਕਾਣੀ, ਖੇੜੀ ਮਾਨਿਆ, ਮੰਡੌਰ, ਘਮਰੌਦਾ, ਲੰਗ, ਚਲੈਲਾ ਅਤੇ ਕੋਟਲੀ ਵਿਖੇ ਖੇਤੀਬਾੜੀ ਵਿਭਾਗ ਦੇ ਏ.ਡੀ.ਓ, ਏ.ਈ.ਓ, ਏ.ਐਸ.ਆਈ, ਬੀ.ਟੀ.ਐਮ ਅਤੇ ਏ.ਟੀ.ਐਮ ਵੱਲੋਂ ਜਾਗਰੂਕਤਾ ਕੈਪ ਲਗਾਏ ਗਏ।
Related Post
Popular News
Hot Categories
Subscribe To Our Newsletter
No spam, notifications only about new products, updates.