post

Admin

(Chief Editor)

National

ਆਗਰਾ ਵਿਚ ਹਵਾਈ ਸੈਨਾ ਦਾ ਮਿਗ-29 ਜਹਾਜ਼ ਕਰੈਸ਼

post-img

ਆਗਰਾ ਵਿਚ ਹਵਾਈ ਸੈਨਾ ਦਾ ਮਿਗ-29 ਜਹਾਜ਼ ਕਰੈਸ਼ ਚੰਡੀਗੜ੍ਹ : ਭਾਰਤੀ ਹਵਾਈ ਸੈਨਾ ਦਾ ਮਿਗ-29 ਜਹਾਜ਼ ਆਗਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਉਡਾਣ ਭਰਦੇ ਸਮੇਂ ਅੱਗ ਲੱਗ ਗਈ। ਪਲਕ ਝਪਕਦਿਆਂ ਹੀ ਜਹਾਜ਼ ਅੱਗ ਦਾ ਗੋਲਾ ਬਣ ਕੇ ਮੈਦਾਨ ਵਿੱਚ ਡਿੱਗ ਪਿਆ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਦੋ ਪਾਇਲਟ ਮੌਜੂਦ ਸਨ। ਦੋਵੇਂ ਜਹਾਜ਼ ਨੂੰ ਅੱਗ ਲੱਗਣ ਤੋਂ ਕੁਝ ਸਕਿੰਟਾਂ ਪਹਿਲਾਂ ਹੀ ਉਸ ਤੋਂ ਛਾਲ ਮਾਰ ਕੇ ਬਾਹਰ ਆ ਗਏ। ਜਹਾਜ਼ ਕਗਰੌਲ ਦੇ ਸੋਨਾ ਪਿੰਡ ਦੇ ਕੋਲ ਇੱਕ ਖਾਲੀ ਖੇਤ ਵਿੱਚ ਡਿੱਗਿਆ ਹੈ। ਹਵਾਈ ਸੈਨਾ ਨੇ ਜਹਾਜ਼ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਵਾਈ ਸੈਨਾ ਦੇ ਅਧਿਕਾਰੀ, ਡੀਐਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਰਹੇ ਹਨ। ਜਾਣਕਾਰੀ ਅਨੁਸਾਰ ਇਹ ਜਹਾਜ਼ ਰੁਟੀਨ ਅਭਿਆਸ ਲਈ ਪੰਜਾਬ ਦੇ ਆਦਮਪੁਰ ਤੋਂ ਆਗਰਾ ਜਾ ਰਿਹਾ ਸੀ। ਹਾਦਸੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ।

Related Post

Instagram