
ਰਨਵੇ ਤੋਂ ਫਿਸਲਣ ਕਾਰਨ ਮੁੰਬਈ ਹਵਾਈ ਅੱਡੇ ਉਤੇ ਏਅਰ ਇੰਡੀਆ ਦਾ ਜਹਾਜ ਹੋਇਆ ਹਾਦਸਾਗ੍ਰਸਤ
- by Jasbeer Singh
- July 22, 2025

ਰਨਵੇ ਤੋਂ ਫਿਸਲਣ ਕਾਰਨ ਮੁੰਬਈ ਹਵਾਈ ਅੱਡੇ ਉਤੇ ਏਅਰ ਇੰਡੀਆ ਦਾ ਜਹਾਜ ਹੋਇਆ ਹਾਦਸਾਗ੍ਰਸਤ ਨਵੀਂ ਦਿੱਲੀ, 22 ਜੁਲਾਈ 2025 : ਏਅਰ ਇੰਡੀਆ ਦਾ ਇਕ ਯਾਤਰੀ ਜਹਾਜ਼ ਜੋ ਕਿ ਕੋਚੀ ਤੋਂ ਆ ਰਿਹਾ ਸੀ ਸੋਮਵਾਰ ਸਵੇਰ ਵੇਲੇ ਭਾਰੀ ਮੀਂਹ ਦੇ ਕਾਰਨ ਜਦੋਂ ਰਨਵੇ ਤੇ ਉਤਰਿਆ ਤਾਂ ਫਿਸਲਣ ਕਾਰਨ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 9-27 ਨੂੰ ਜ਼ਰੂਰ ਥੋੜਾ ਜਿਹਾ ਨੁਕਸਾਨ ਪਹੁੰਚਿਆ ਹੈ। ਹਵਾਈ ਜਹਾਜ਼ ਦੇ ਫਿਸਲਣ ਕਾਰਨ ਰਨਵੇ ਉਤੇ ਸੰਚਾਲਨ ਅਸਥਾਈ ਤੌਰ ਤੇ ਮੁਅੱਤਲ ਤੱਕ ਕਰਨਾ ਪਿਆ। ਜਹਾਜ਼ ਦੇ ਫਿਸਲਣ ਕਾਰਨ ਫਟ ਗਏ ਤਿੰਨ ਟਾਇਰ ਕੋਚੀ ਤੋਂ ਆ ਰਿਹਾ ਜੋ ਜਹਾਜ਼ ਰਨਵੇ ਤੇ ਫਿਸਲਣ ਕਾਰਨ ਹਾਦਸਾਗ੍ਰਸਤ ਹੋ ਗਿਆ ਸਬੰਧੀ ਮੁੰਬਈ ਹਵਾਈ ਅੱਡੇ ਵਲੋਂ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਗਿਆ ਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 09/27 ਨੂੰ ਮਾਮੂਲੀ ਨੁਕਸਾਨ ਹੋਇਆ ਹੈ ਜਦੋਂ ਕਿ ਸੰਚਾਲਨ ਦੀ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਸੈਕੰਡਰੀ ਰਨਵੇ 14/32 ਨੂੰ ਚਾਲੂ ਕਰ ਦਿਤਾ ਗਿਆ ਹੈ।ਉਕਤ ਜਹਾਜ਼ ਹਾਦਸੇ ਸਬੰਧੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕਕ ਇਸ ਘਟਨਾ ਕਾਰਨ ਜਹਾਜ਼ ਦੇ ਤਿੰਨ ਟਾਇਰ ਫਟ ਗਏ ਅਤੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਤਰਾਂ ਮੁਤਾਬਿਕ ਚਿੱਕੜ ’ਚ ਡਿੱਗਣ ਤੋਂ ਬਾਅਦ ਇੰਜਣ ਨੇ ਗੰਦਗੀ ਨੂੰ ਅੰਦਰ ਖਿੱਚ ਲਈ ਸੀ।