ਕੇਰਲ `ਚ ਕੌਡਿਆਰ ਮਹਿਲ `ਚੋਂ 2 ਕਰੋੜ ਰੁਪਏ ਦੇ ਗਹਿਣੇ ਚੋਰੀ ਤਿਰੂਵਨੰਤਪੁਰਮ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਦੇ ਤਿਰੂਵਨੰਤਪੁੂਰਮ ਸਥਿਤ ਕੌਡਿਆਲ ਮਹਿਲ ਵਿਚੋਂ ਪ੍ਰਾਾਚੀਨ ਗਹਿਣੇ ਚੋਰੀ ਹੋਣ ਦੀ ਘਟਨਾ ਵਾਪਰਨ ਦਾ ਪਤਾ ਚੱਲਿਆ ਹੈ। ਕਿੰਨੀ ਕੀਮਤ ਦੇ ਹਨ ਚੋਰੀ ਹੋਏ ਗਹਿਣੇ ਮਿਲੀ ਜਾਣਕਾਰੀ ਮੁਤਾਬਕ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਕੌਡਿਆਰ ਮਹਿਲ `ਚੋਂ ਕਥਿਤ ਤੌਰ `ਤੇ 2 ਕਰੋੜ ਰੁਪਏ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ `ਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਨੂੰ ਇਹ ਜਾਣਕਾਰੀ ਦਿੱਤੀ । ਪੇਰੂਰਕਟਾ ਪੁਲਸ ਨੇ ਇਸ ਸਬੰਧ `ਚ ਤ੍ਰਾਵਣਕੋਰ ਸ਼ਾਹੀ ਪਰਿਵਾਰ ਦੀ ਸੀਨੀਅਰ ਮੈਂਬਰ ਅਸ਼ਵਥੀ ਥਿਰੁਨਲ ਗੌਰੀ ਬਾਈ ਦੀ ਸਿ਼ਕਾਇਤ ਦੇ ਆਧਾਰ `ਤੇ ਮਾਮਲਾ ਦਰਜ ਕੀਤਾ। ਪੁਲਸ ਮੁਤਾਬਕ 12 ਗਹਿਣੇ ਹਨ ਗਾਇਬ ਐੱਫ. ਆਈ. ਆਰ. ਅਨੁਸਾਰ ਗੌਰੀ ਬਾਈ ਦੇ ਕਮਰੇ `ਚ ਰੱਖੀ ਅਲਮਾਰੀ `ਚੋਂ ਅਕਤੂਬਰ ਤੋਂ ਨਵੰਬਰ -2025 ਦੇ ਦਰਮਿਆਨ ਚੋਰੀ ਹੋਣ ਦਾ ਖਦਸ਼ਾ ਹੈ । ਪੁਲਸ ਮੁਤਾਬਕ ਲਗਭਗ 12 ਗਹਿਣੇ ਗਾਇਬ ਹਨ, ਜਿਨ੍ਹਾਂ `ਚ ਸੋਨੇ ਦੇ ਹਾਰ ਅਤੇ ਅੰਗੂਠੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗਹਿਣਿਆਂ ਦੇ ਪ੍ਰਾਚੀਨ ਹੋਣ ਕਾਰਨ ਇਨ੍ਹਾਂ ਦਾ ਅਸਲ ਮੁੱਲ ਹੋਰ ਵੀ ਜਿਆਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਹ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਜੱਦੀ ਵਿਰਾਸਤ ਵਜੋਂ ਮਿਲੇ ਸਨ ।
