ਦੇਸ਼ ਦੇ ਮੁੱਖ ਮੰਦਰ ਅਤੇ ਲਾਲ ਕਿਲਾ ਅੱਤਵਾਦੀਆਂ ਦੇ ਨਿਸ਼ਾਨੇ ਤੇ ਚਲਦਿਆਂ ਐਲਰਟ ਜਾਰੀ
- by Admin
- February 21, 2026
ਦੇਸ਼ ਦੇ ਮੁੱਖ ਮੰਦਰ ਅਤੇ ਲਾਲ ਕਿਲਾ ਅੱਤਵਾਦੀਆਂ ਦੇ ਨਿਸ਼ਾਨੇ ਤੇ ਚਲਦਿਆਂ ਐਲਰਟ ਜਾਰੀ ਨਵੀਂ ਦਿੱਲੀ 21 ਫਰਵਰੀ 2026 : ਭਾਰਤ ਦੇਸ਼ ਦੇ ਮੁੱਖ ਮੰਦਰਾਂ ਅਤੇ ਲਾਲ ਕਿਲੇ ਨੂੰ ਅੱਤਵਾਦੀਆਂ ਵਲੋਂ ਆਪਣੇ ਨਿਸ਼ਾਨੇ ਤੇ ਰੱਖਣ ਦੇ ਚਲਦਿਆਂ ਸੁਰੱਖਿਆ ਏਜੰਸੀਆਂ ਨੇ ਐਲਰਟ ਜਾਰੀ ਕੀਤਾ ਹੈ। ਕੀ ਐਲਰਟ ਜਾਰੀ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਵਲੋਂ ਜੋ ਦੇਸ਼ ਦੇ ਮੁੱਖ ਮੰਦਰਾਂ ਅਤੇ ਦਿੱਲੀ ਵਿਖੇ ਬਣੇ ਲਾਲ ਕਿਲੇ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਸੁਰੱਖਿਆ ਏਜੰਸੀਆਂ ਨੇ ਵੀ ਐਲਰਟ ਜਾਰੀ ਕੀਤਾ ਹੈ ਕਿ ਅੱਤਵਾਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ । ਇਸ ਦੇ ਨਾਲ ਹੀ ਅੱਤਵਾਦੀ ਚਾਂਦਨੀ ਚੌਕ `ਤੇ ਸਥਿਤ ਮੰਦਰ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ । ਕੀ ਆਖਿਆ ਏਜੰਸੀਆਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਲਸ਼ਕਰ-ਏ-ਤੋਇਬਾ ਆਈ. ਈ. ਡੀ. ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ 6 ਫਰਵਰੀ ਨੂੰ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਮਸਜਿਦ ਵਿੱਚ ਹੋਏ ਧਮਾਕੇ ਦਾ ਬਦਲਾ ਲੈਣ ਲਈ, ਲਸ਼ਕਰ ਭਾਰਤ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਦੇ ਮੁੱਖ ਮੰਦਰ ਲਸ਼ਕਰ-ਏ-ਤੋਇਬਾ ਦੇ ਨਿਸ਼ਾਨੇ `ਤੇ ਹਨ।
