ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ ਦਾ ਪਤਾ ਲੱਗਾ। ਉੱਥੋਂ ਇਕ ਰਾਈਫਲ ਤੇ ਗੋਲਾ-ਬਾਰੂਦ ਬਰਾਮਦ ਹੋਇਆ। ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਤੇ ਸੀ. ਆਰ. ਪੀ. ਐੱਫ. ਨੇ ਥਾਥਰੀ ਦੇ ਭੱਲਾਰਾ ਜੰਗਲ ਖੇਤਰ `ਚ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਆਪਰੇਸ਼ਨ ਦੌਰਾਨ ਜੰਗਲ `ਚ ਇਕ ਟਿਕਾਣੇ ਤੋਂ ਇਕ ਰਾਈਫਲ, 2 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਗਏ। ਐਤਵਾਰ ਰਾਤ ਤਕ ਕਾਰਵਾਈ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
