
ਗੰਬੂਜੀਆ ਮੱਛੀਆ ਦੀ ਫੋਜ, ਹੁਣ ਨਹੀਂ ਕਰਨ ਦੇਵੇਗੀ ਮੱਛਰਾਂ ਨੂੰ ਮੋਜ। ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖਤਮ ਕ
- by Jasbeer Singh
- June 4, 2025

ਗੰਬੂਜੀਆ ਮੱਛੀਆ ਦੀ ਫੋਜ, ਹੁਣ ਨਹੀਂ ਕਰਨ ਦੇਵੇਗੀ ਮੱਛਰਾਂ ਨੂੰ ਮੋਜ। ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ। ਪਟਿਆਲਾ 04 ਜੂਨ ( ) ਮਲੇਰੀਆ ਰੌਕੁ ਮਹੀਨੇ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੀਤੀ ਜਾ ਰਹੀਆਂ ਗਤੀਵਿਧੀਆਂ ਅਧੀਨ ਇਸ ਹਫਤੇ ਜਿਲ੍ਹੇ ਭਰ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ, ਜੋ ਕਿ ਡੇਂਗੂ , ਮਲੇਰੀਆ ਬਿਮਾਰੀ ਫੈਲ਼ਾਉਣ ਵਾਲੇ ਮੱਛਰਾਂ ਦੇ ਲਾਰਵਾ ਨੂੰ ਖਤਮ ਕਰਦੀਆਂ ਹਨ। ਇਸ ਦੀ ਸ਼ੁਰੂਆਤ ਬਾਹਾਦਰਗੜ੍ਹ ਦੇ ਨੇੜੇ ਪਿੰਡ ਰਾਏਪੁਰ ਮੰਡਲਾ ਤੋਂ ਕਰਦਿਆਂ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਐਂਟੀ ਮਲੇਰੀਆ ਮੰਥ ਦੀਆਂ ਗਤੀਵਿਧੀਆਂ ਅਧੀਨ ਆਉਣ ਵਾਲੇ ਸਮੇਂ ਵਿਚ ਮਲੇਰੀਏ ਅਤੇ ਡੇਂਗੂ ਦੇ ਸੀਜਨ ਨੂੰ ਮੁੱਖ ਰਖਦੇ ਹੋਏ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਿਲ੍ਹੇ ਭਰ ਦੇ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 641 ਦੇ ਲਗਭਗ ਅਜਿਹੇ ਛੋਟੇ ਵੱਡੇ ਛੱਪੜਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਹਨਾਂ ਵਿਚ ਇਸ ਹਫਤੇ ਮੁੜ ਤੋਂ ਇਹ ਮੱਛੀਆਂ ਛੱਡੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਮੂਹ ਸੀਨੀਅਰ ਮੈਡੀਕਲ ਅਫਸਰਾ ਨੂੰ ਅਧੀਨ ਆਉਂਦੇ ਏਰੀਏ ਦੇ ਸਾਰੇ ਛੱਪੜਾ ਵਿੱਚ ਇਹ ਮੱਛੀ ਪਵਾਉਣ ਲਈ ਕਿਹਾ ਗਿਆ ਹੈ। ਸਿਹਤ ਕੇਂਦਰ ਸੂਲਰ ਵਿਖੇ ਪੁੰਗ ਤੋਂ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਹੈਚਰੀ ਬਣੀ ਹੋਈ ਹੈ ਜਿਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ,ਤਲਾਬਾਂ ਵਿਚ ਛੱਡਿਆ ਜਾਂਦਾ ਹੈ। ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਗੰਬੂਜੀਆਂ ਇਕ ਛੋਟੀ ਜਿਹੀ ਮੱਛੀ ਹੈ ਜੋ ਕਿ ਮੱਛਰਾਂ ਦੇ ਲਾਰਵੇ ਨੂੰ ਖਾਂਦੀ ਹੈ, ਇਹ ਪੁੰਗ ਤੋ ਛੇ ਮਹੀਨੇ ਵਿਚ ਮੱਛਲੀ ਬਣ ਕੇ ਤਿਆਰ ਹੋ ਕੇ ਲਾਰਵੇ ਨੂੰ ਖਾਣ ਦੇ ਯੋਗ ਹੋ ਜਾਂਦੀ ਹੈ। ਇਸ ਮੱਛਲੀ ਦਾ ਅਕਾਰ ਪੰਜ ਤੋ ਸੱਤ ਸੈਂਟੀ ਮੀਟਰ ਹੁੰਦਾ ਹੈ ਅਤੇ ਇਕ ਪੂਰੀ ਤਿਆਰ ਮੱਛਲੀ ਇਕ ਦਿਨ ਵਿਚ 100 ਤੋ 300 ਤੱਕ ਮੱਛਰਾ ਦਾ ਲਾਰਵਾ ਖਾ ਜਾਂਦੀ ਹੈ। ਇੱਕ ਮਾਦਾ ਮੱਛੀ ਆਪਣੀ ਪੂਰੀ ਜਿੰਦਗੀ ਵਿਚ 900 ਤੋ 1200 ਤੱਕ ਬੱਚੇ ਪੈਦਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਿਓਕਿ ਇਹਨਾਂ ਛੱਪੜਾ ਵਿੱਚੋ ਪਸ਼ੁ ਪੰਛੀ ਵੀ ਪਾਣੀ ਪੀਂਦੇ ਹਨ। ਇਸ ਲਈ ਮੱਛਰਾਂ ਦੇ ਖਾਤਮੇ ਲਈ ਇਹ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ ਅਤੇ ਕਿਸੇ ਪ੍ਰਕਾਰ ਦੀ ਕੈਮੀਕਲ ਜਾਂ ਇਨਸੈਕਟੀਸਾਇਡ ਦਵਾਈ ਦੀ ਲੋੜ ਨਹੀ ਪੈਂਦੀ। ਜਿਲ੍ਹੇ ਦੇ 5 ਬਲਾਕਾਂ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀ ਛੱਡੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.