
ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪਾਵਰਕਾਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨਾਲ ਹੋਈ
- by Jasbeer Singh
- June 4, 2025

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪਾਵਰਕਾਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨਾਲ ਹੋਈ ਪਟਿਆਲਾ : ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਨੰ: 56 ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਪਟਿਆਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਸ੍ਰੀ ਸੰਤ ਰਾਮ ਚੀਮਾ ਦੀ ਅਗਵਾਈ ਹੇਠ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਰਾਮ ਚੰਦ ਬਖਸ਼ੀਵਾਲਾ ਅਤੇ ਸਰਕਲ ਪ੍ਰਧਾਨ ਸੰਤ ਰਾਮ ਚੀਮਾ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ਵਿੱਚ ਗੁਰਚਰਨ ਸਿੰਘ ਡਕੌਂਦਾ, ਰਾਮ ਚੰਦ ਧਾਮੋਮਾਜਰਾ, ਰਾਮ ਸਿੰਘ ਸਨੌਰ, ਸ੍ਰੀ ਨਾਥ ਰਾਮ, ਮਹਿੰਦਰ ਸਿੰਘ ਮਡੋੜ, ਬਲਵਿੰਦਰ ਸਿੰਘ ਧਬਲਾਨ, ਸੋਹਣ ਸਿੰਘ ਸਮਾਣਾ, ਲਖਵੀਰ ਸਿੰਘ ਚਣੋ, ਸਰਕਲ ਆਗੂਆਂ ਤੋਂ ਇਲਾਵਾ ਡਵੀਜਨ ਪ੍ਰਧਾਨ ਰਾਮ ਚੰਦ ਲਹਿਲ, ਕਰਨੈਲ ਸਿੰਘ ਰਾਜਪੁਰਾ, ਅੱਤਰ ਸਿੰਘ ਸਬ ਅਰਬਨ ਮੰਡਲ ਪਟਿਆਲਾ, ਬਲਦੇਵ ਸਿੰਘ ਨਾਭਾ, ਲਖਬੀਰ ਸਿੰਘ ਮਾਡਲ ਟਾਊਨ ਆਦਿ ਸ਼ਾਮਲ ਹੋਏ ਅਤੇ ਸ਼ਾਮਲ ਆਗੂਆ ਨੇ ਆਪੋ ਆਪਣੇ ਵਿਚਾਰ ਰੱਖੇ, ਪੰਜਾਬ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਪੈਨਸ਼ਨਰਾਂ ਦੇ ਬਕਾਇਆ ਏਰੀਅਰ ਦੀ ਅਦਾਇਗੀ ਵਿੱਚ ਵਰਤੇ ਜਾ ਰਹੇ ਢਿੱਲ ਮੱਠ ਅਤੇ ਸਰਕਾਰ ਅਤੇ ਮੈਨੇਜਮੈਂਟ ਦੀ ਨੀਅਤ ਅਤੇ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਅਤੇ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਮਿਤੀ 06062025 ਨੂੰ ਈਸਟ ਮੰਡਲ ਪਟਿਆਲਾ, ਰਾਜਪੁਰਾ ਮੰਡਲ, 5062025 ਨੂੰ ਸਮਾਣਾ, 09062025 ਨੂੰ ਨਾਭਾ ਮੰਡਲ ਅਤੇ ਵੈਸਟ ਮੰਡੀ ਪਟਿਆਲਾ ਅਤੇ 17062025 ਨੂੰ ਸਬ ਅਰਬਨ ਮੰਡਲ ਪਟਿਆਲਾ ਅਤੇ ਮਾਡਲ ਟਾਊਨ ਡਵੀਜਨ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਿਤੀ 14062025 ਨੂੰ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਲੁਧਿਆਣਾ ਜਿਮਨੀ ਚੋਣ ਦੌਰਾਨ ਸਰਕਾਰ ਦੀਆਂ ਮੁਲਾਜਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਖਿਲਾਫ ਡੀ.ਸੀ. ਦਫਤਰ ਲੁਧਿਆਣਾ ਵਿਖੇ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਪਾਵਰਕਾਮ ਵੱਲੋਂ ਜਾਰੀ ਪੱਤਰ ਨੰਬਰ 560/ਸੀ.ਪੀ.ਪੀ ਮਿਤੀ 19052025 ਰਾਹੀਂ ਫੈਸਲਾ ਕੀਤਾ ਗਿਆ ਕਿ 75 ਸਾਲ ਤੋਂ ਘੱਟ ਅਤੇ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਮਈ 2025 ਦੀ ਪੈਨਸ਼ਨ ਦਾ ਏਰੀਅਰ ਦੋ ਕਿਸ਼ਤਾਂ ਅਪ੍ਰੈਲ ਅਤੇ ਮਈ ਦੀ ਅਦਾਇਗੀ ਕਰਨ ਬਾਰੇ ਹਦਾਇਤ ਕੀਤੀ ਗਈ ਪਰੰਤੂ ਪਾਵਰਕਾਮ ਵਲੋਂ ਅਜੇ ਤੱਕ 75 ਸਾਲ ਤੋਂ ਘੱਟ ਉਮਰ ਵਾਲਿਆਂ ਦਾ ਏਰੀਅਰ ਨਹੀਂ ਬਣਾਇਆ ਗਿਆ। ਜਿਸ ਕਰਕੇ ਭਾਰੀ ਰੋਸ ਪਾਇਆ ਗਿਆ ਅਤੇ ਸਰਕਲ ਦੀ ਵਰਕਿੰਗ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਏਰੀਅਰ ਨਾ ਦਿੱਤਾ ਗਿਆ ਤਾਂ ਹੈਡ ਆਫਿਸ ਪਟਿਆਲਾ ਦੇ ਗੇਟ ਅੱਗੇ ਰੈਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੀਵ ਇਨ ਕੈਸ਼ਮੈਂਟ ਦਾ ਬਕਾਇਆ ਰਾਸ਼ੀ ਅਦਾਇਗੀ ਤੁਰੰਤ ਕਰਨ ਬਾਰੇ, 200 ਰੁਪਏ ਪ੍ਰਤੀ ਮਹੀਨਾ ਪੰਜਾਬ ਵਿਕਾਸ ਟੈਕਸ ਜਬਰੀ ਕੱਟਣਾ ਬੰਦ ਕੀਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਜੇਕਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ।