post

Jasbeer Singh

(Chief Editor)

Patiala News

ਸ਼ਿਵ ਮੰਦਿਰ ਸੂਲਰ ਵਿੱਚ ਦੁਰਗਾ ਮਾਤਾ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ

post-img

ਸ਼ਿਵ ਮੰਦਿਰ ਸੂਲਰ ਵਿੱਚ ਦੁਰਗਾ ਮਾਤਾ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਪਟਿਆਲਾ, 5 ਮਈ : ਟੀਮ ਹਿਊਮਨ ਸਰਵਿਸ ਸੋਸਾਇਟੀ ਵਲੋਂ ਸੂਲਰ ਪਟਿਆਲਾ (ਸ਼ਿਵ ਮੰਦਿਰ) ਵਿੱਚ ਦੂਰਗਾ ਮਾਤਾ ਜੀ ਦੀ ਮੂਰਤੀ ਸਥਾਪਨਾ ਮੌਕੇ ਤੇ ਮਾਤਾ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਤੇ ਹਵਨ ਯੱਗ ਕੀਤਾ ਗਿਆ, ਵਿਧੀ ਵਿਧਾਨ ਨਾਲ ਦੁਰਗਾ ਮਾਤਾ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਅਤੇ ਮੰਦਿਰ ਕਮੇਟੀ ਵੱਲੋਂ ਅਤੁੱਟ ਭੰਡਾਰਾ ਵਰਤਾਇਆ ਗਿਆ। ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਮੰਦਿਰ ਵਿੱਚ ਆਉਣ ਵਾਲੇ ਸਾਰੇ ਭਗਤਾਂ ਦਿਲ ਦੀਆਂ ਮੂਰਾਦਾ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਭਗਤਾਂ ਨੇ ਪਹੁੰਚ ਕੇ ਮਾਤਾ ਰਾਣੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਚੇਅਰਪਰਸਨ ਪੰਜਾਬ ਵਰਸ਼ਾ ਗੋਇਲ, ਨੰਦਾ ਜੀ, ਵੰਦਨਾ ਸ਼ਰਮਾ, ਕਿਰਨ ਠਾਕੁਰ, ਪੰਡਿਤ ਵੇਦ ਪ੍ਰਕਾਸ਼ ਭੱਟ, ਪਰਮਜੀਤ ਸਿੰਘ ਚੌਹਾਨ, ਸਤਿਆ ਸ਼ਰਮਾ, ਮੋਨੀਕਾ ਰਾਣੀ, ਕੀਰਤਨ ਮੰਡਲੀ ਮੈਂਬਰ ਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ ।

Related Post