post

Jasbeer Singh

(Chief Editor)

Patiala News

ਪਿੰਡ ਇੰਦਰਪੁਰਾ ਦੀ ਪੰਚਾਇਤੀ ਜਮੀਨ ਖਾਲੀ ਕਰਾਉਣ ਦੇ ਮਾਮਲੇ ਵਿਚ 5 ਦੋਸ਼ੀਆਂ ਨੂੰ ਅਦਾਲਤ ਵਲੋਂ ਅੰਤਰਿਮ ਜਮਾਨਤ

post-img

ਪਿੰਡ ਇੰਦਰਪੁਰਾ ਦੀ ਪੰਚਾਇਤੀ ਜਮੀਨ ਖਾਲੀ ਕਰਾਉਣ ਦੇ ਮਾਮਲੇ ਵਿਚ 5 ਦੋਸ਼ੀਆਂ ਨੂੰ ਅਦਾਲਤ ਵਲੋਂ ਅੰਤਰਿਮ ਜਮਾਨਤ ਪਟਿਆਲਾ, 5 ਮਈ : ਪਿੰਡ ਇੰਦਰਪੁਰਾ ਵਿਚ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਪੰਚਾਇਤੀ ਜਮੀਨ ਉਤੇ ਕਬਜਾ ਕੀਤਾ ਗਿਆ ਸੀ ਅਤੇ ਉਸਾਰੀ ਕੀਤੀ ਗਈ ਸੀ, ਜਿਸ ਸਬੰਧ ਵਿਚ ਪਿੰਡ ਦੀ ਭਲਾਈ ਲਈ ਪਿੰਡ ਦੀ ਸਰਪੰਚ ਰੀਚਾ ਕੰੜਾ ਵਲੋਂ ਮਤਾ ਪਾ ਕੇ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ 24 ਅਪੈ੍ਰਲ 2025 ਨੂੰ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਸਰਕਾਰੀ ਅਫਸਰਾਂ ਵੱਲੋਂ ਕੀਤੀ ਗਈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਪੰਚਾਇਤੀ ਜਮੀਨ ਤੇ ਨਜਾਇਜ ਕਬਜਾ ਕੀਤਾ ਹੋਇਆ ਸੀ ਅਤੇ ਉਸਾਰੀ ਕੀਤੀ ਹੋਈ ਸੀ। ਪੰਚਾਇਤ ਵਲੋਂ ਇਸ ਜਮੀਨ ਨੂੰ ਖਾਲੀ ਕਰਵਾਉਣ ਦਾ ਮਤਾ ਪਾਇਆ ਗਿਆ ਸੀ ਅਤੇ ਜਮੀਨ ਨੂੰ ਖਾਲੀ ਕਰਵਾਉਣ ਵੇਲੇ ਪਿੰਡ ਦੇ ਰਸੁਖਦਾਰ ਵਿਅਕਤੀ, ਜਿਨ੍ਹਾਂ ਨੇ ਪੰਚਾਇਤ ਜਮੀਨ ਉਤੇ ਕਬਜਾ ਕੀਤਾ ਹੋਇਆ ਸੀ, ਨੇ ਕਰਨ ਕੌੜਾ, ਜੋ ਕਿ ਸਰਪੰਚ ਰੀਚਾ ਕੱੜਾ ਦਾ ਪਤੀ ਹੈ. ਲਲਿਤ ਕੁਮਾਰ, ਭਗਵੰਤ ਸਿੰਘ, ਕੁਲਵੰਤ ਸਿੰਘ ਅਤੇ ਸੋਨੂੰ ਉਤੇ ਮੁੱਕਦਮਾ 29, ਮਿਤੀ 25 ਅਪੈ੍ਰਲ 2025 ਅਧੀਨ ਧਾਰਾ 304 (2). 118 (1). 115 (2). 125 (2), 351 (3). 190, 191 (3) ਬੀ. ਐਨ. ਐਸ. ਅਧੀਨ ਥਾਣਾ ਬਖਸ਼ੀਵਾਲਾ ਵਿਖੇ ਦਰਜ ਕੀਤਾ ਗਿਆ ਸੀ । ਉਪਰੋਕਤ ਪੰਜ ਦੋਸ਼ੀਆਂ ਨੇ ਮਾਨਯੋਗ ਅਦਾਲਤ ਵਿਚ ਅਗੇਤੀ ਜਮਾਨਤ ਲਈ ਦਰਖਾਸਤ ਲਗਾਈ ਸੀ, ਜੋ ਮਾਨਯੋਗ ਅਦਾਲਤ ਸ. ਹਰਜੀਤ ਸਿੰਘ, ਵਧੀਕ ਸੰਸ਼ਨ ਜੱਜ, ਪਟਿਆਲਾ ਨੇ ਸੀਨੀਅਰ ਵਕੀਲ ਸ੍ਰੀ ਸੁਮੇਸ਼ ਜੈਨ, ਸ੍ਰੀ ਨਵੀਨ ਤੇ੍ਰਹਣ, ਸ੍ਰੀ ਵੈਭਵ ਜੈਨ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀਆਂ ਨੂੰ ਅੰਤਰਿਮ ਅਗੇਤੀ ਜਮਾਨਤ ਦਾ ਹੁਕਮ ਜਾਰੀ ਕੀਤਾ ।

Related Post