go to login
post

Jasbeer Singh

(Chief Editor)

Patiala News

ਪਿੰਡ ਪੰਜੇਟਾ 'ਚ ਮਾਸੂਮ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

post-img

ਮ੍ਰਿਤਕ ਬੱਚੇ ਦਾ ਪਿਤਾ ਅਮਨਦੀਪ ਗੱਡੀਆ ਧੋਣ ਦਾ ਕੰਮ ਕਰਦਾ ਹੈ। ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ ਜੋ ਘਰ ਦੇ ਵੇਹੜੇ 'ਚ ਕੰਮ ਕਰ ਰਹੇ ਸਨ ਤੇ ਹੋਰ ਪਰਿਵਾਰਕ ਮੈਂਬਰ ਵੀ ਨਾਲ ਮਦਦ ਕਰ ਰਹੇ ਸਨ। ਇਸ ਦੌਰਾਨ ਮਾਸੂਮ ਗੋਰਵ (2) ਘਰ ਦੇ ਬਹਾਰ ਖੇਡ ਰਿਹਾ ਸੀ। ਦੋ ਭਰਾਵਾਂ 'ਚੋਂ ਗੌਰਵ ਛੋਟਾ ਸੀ ਜੋ ਖੇਡਦਾ ਹੋਇਆ ਘਰ ਦੇ ਬਾਥਰੂਮ 'ਚ ਚੱਲਾ ਗਿਆ ਤੇ ਉੱਥੇ ਪਾਣੀ ਦੀ ਭਰੀ ਬਾਲਟੀ 'ਚ ਖੇਡਣ ਲੱਗ ਪਿਆ। ਹਲਕਾ ਸਨੌਰ ਅਧੀਨ ਆਉਂਦੇ ਪਿੰਡ ਪੰਜੇਟਾ ਵਿਖੇ ਦੋ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚੇ ਦਾ ਪਿਤਾ ਅਮਨਦੀਪ ਗੱਡੀਆ ਧੋਣ ਦਾ ਕੰਮ ਕਰਦਾ ਹੈ। ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ ਜੋ ਘਰ ਦੇ ਵੇਹੜੇ 'ਚ ਕੰਮ ਕਰ ਰਹੇ ਸਨ ਤੇ ਹੋਰ ਪਰਿਵਾਰਕ ਮੈਂਬਰ ਵੀ ਨਾਲ ਮਦਦ ਕਰ ਰਹੇ ਸਨ। ਇਸ ਦੌਰਾਨ ਮਾਸੂਮ ਗੋਰਵ (2) ਘਰ ਦੇ ਬਹਾਰ ਖੇਡ ਰਿਹਾ ਸੀ। ਦੋ ਭਰਾਵਾਂ 'ਚੋਂ ਗੌਰਵ ਛੋਟਾ ਸੀ ਜੋ ਖੇਡਦਾ ਹੋਇਆ ਘਰ ਦੇ ਬਾਥਰੂਮ 'ਚ ਚੱਲਾ ਗਿਆ ਤੇ ਉੱਥੇ ਪਾਣੀ ਦੀ ਭਰੀ ਬਾਲਟੀ 'ਚ ਖੇਡਣ ਲੱਗ ਪਿਆ। ਅਚਾਨਕ ਉਹ ਪਾਣੀ ਦੀ ਬਾਲਟੀ 'ਚ ਡੁੱਬ ਗਿਆ ਤੇ ਜਦੋਂ ਘਰਦਿਆਂ ਨੇ ਗੌਰਵ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਦੇਖਿਆ ਕਿ ਗੌਰਵ ਪਾਣੀ ਦੀ ਬਾਲਟੀ 'ਚ ਡੁੱਬਿਆ ਪਿਆ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Related Post