July 6, 2024 01:35:49
post

Jasbeer Singh

(Chief Editor)

Patiala News

ਕਣਕ ਦੀ ਵਾਢੀ ਪੂਰੀ, ਝੋਨੇ ਦੀ ਤਿਆਰੀ, 9 ਹਜ਼ਾਰ ਮੈਗਾਵਾਟ ਨੇੜੇ ਪੁੱਜੀ ਬਿਜਲੀ ਦੀ ਮੰਗ, ਸਰਕਾਰੀ ਖੇਤਰ ਦੇ ਪੰਜ ਯੂਨਿਟ ਬੰ

post-img

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਰਾਜ ਬਿਜਲੀ ਨਿਗਮ ਨੇ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰੱਥਾ ਵਾਲੇ ਰੋਪੜ ਪਲਾਂਟ ਤੋਂ 307 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਤੋਂ 372 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਪਲਾਂਟ ਤੋਂ 240 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ... ਕਣਕ ਦੀ ਵਾਢੀ ਲਗਪਗ ਪੂਰੀ ਹੋ ਗਈ ਹੈ ਤੇ ਕਿਸਾਨਾਂ ਨੇ ਝੋਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਪੀਐੱਸਪੀਸੀਐੱਲ ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਦਿਨ ਤੇ ਰਾਤ ਸਮੇਂ ਤਿੰਨ ਤੋਂ ਚਾਰ ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਕਰ ਕੇ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਸੂਬੇ ਅੰਦਰਲੇ ਸਰਕਾਰੀ ਤੇ ਨਿੱਜੀ ਪਲਾਂਟਾਂ ਤੋਂ ਕਰੀਬ ਪੰਜ ਹਜ਼ਾਰ ਅਤੇ ਬਾਕੀ ਮੰਗ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਬਿਜਲੀ ਹਾਸਲ ਕੀਤੀ ਗਈ ਹੈ। ਸਰਕਾਰੀ ਥਰਮਲਾਂ ਦੇ ਪੰਜ ਯੂਨਿਟ ਬੰਦ ਹੋਣ ਕਾਰਨ 1100 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਪ੍ਰਭਾਵਿਤ ਹੈ ਜਦੋਂਕਿ ਨਿੱਜੀ ਖੇਤਰ ਦੇ ਦੋਵੇਂ ਥਰਮਲਾਂ ਤੋਂ ਤਿੰਨ ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਗਈ ਹੈ। ਦੂਸਰੇ ਪਾਸੇ ਸੋਮਵਾਰ ਦੁਪਹਿਰ ਤੱਕ ਬਿਜਲੀ ਬੰਦ ਸਬੰਧੀ ਸੂਬੇ ਭਰ ਵਿਚੋਂ 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਹਨ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਰਾਜ ਬਿਜਲੀ ਨਿਗਮ ਨੇ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰੱਥਾ ਵਾਲੇ ਰੋਪੜ ਪਲਾਂਟ ਤੋਂ 307 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਤੋਂ 372 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਪਲਾਂਟ ਤੋਂ 240 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਨਿੱਜੀ ਖੇਤਰ ਦੇ ਰਾਜਪੁਰਾ ਸਥਿਤ 1400 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਤੋਂ 1317 ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ 1798 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਹਾਈਡ੍ਰੋ ਪ੍ਰਾਜੈਕਟਾਂ ਤੋਂ ਕੁੱਲ 432 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ ਜਿਸ ਵਿਚ 600 ਮੈਗਾਵਾਟ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਅਤੇ 110 ਮੈਗਾਵਾਟ ਸਮਰੱਥਾ ਵਾਲੇ ਸ਼ਾਨਨ ਪ੍ਰਾਜੈਕਟ ਤੋਂ 100 ਮੈਗਾਵਾਟ ਬਿਜਲੀ ਵੀ ਸ਼ਾਮਲ ਹੈ। ਪੰਜ ਯੂਨਿਟ ਬੰਦ ਸੋਮਵਾਰ ਦੁਪਹਿਰ ਤਿੰਨ ਵਜੇ ਤੱਕ ਸਰਕਾਰੀ ਖੇਤਰ ਦੇ ਤਿੰਨ ਥਰਮਲਾਂ ਦੇ 10 ਯੂਨਿਟਾਂ ਵਿਚੋਂ ਪੰਜ ਯੂਨਿਟਾਂ ਤੋਂ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ। ਇਸ ਪਲਾਂਟ ਦੇ 210 ਮੈਗਾਵਾਟ ਵਾਲੇ ਦੋ ਯੂਨਿਟ ਬੰਦ ਰਹੇ। ਲਹਿਰਾ ਮੁਹੱਬਤ ਪਲਾਂਟ ਦੇ 210 ਮੈਗਾਵਾਟ ਸਮਰੱਥਾ ਵਾਲੇ ਦੋ ਯੂਨਿਟ ਅਤੇ ਗੋਇੰਦਵਾਲ ਸਾਹਿਬ ਪਲਾਂਟ ਦਾ 270 ਮੈਗਾਵਾਟ ਵਾਲਾ ਇਕ ਯੂਨਿਟ ਬੰਦ ਰਿਹਾ ਹੈ। ਇਸ ਤਰ੍ਹਾਂ ਸਰਕਾਰੀ ਖੇਤਰ ਦੇ ਯੂਨਿਟਾਂ ਤੋਂ 1110 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ। 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਸੋਮਵਾਰ ਦੁਪਹਿਰ ਚਾਰ ਵਜੇ ਤੱਕ ਪੰਜਾਬ ਭਰ ਤੋਂ ਬਿਜਲੀ ਬੰਦ ਸਬੰਧੀ 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਦੁਪਹਿਰ ਚਾਰ ਵਜੇ ਤੱਕ 26 ਫੀਡਰ ਦੋ ਘੰਟੇ, 09 ਫੀਡਰ ਦੋ ਤੋਂ ਚਾਰ ਘੰਟੇ, 56 ਫੀਡਰ ਚਾਰ ਤੋਂ ਛੇ ਘੰਟੇ ਅਤੇ 06 ਫੀਡਰ ਛੇ ਘੰਟੇ ਤੋਂ ਵੱਧ ਬੰਦ ਰਹੇ ਹਨ। ਪਾਰਵਕਾਮ ਵੱਲੋਂ ਲੁਧਿਆਣਾ, ਅਬੋਹਰ, ਅਜਨਾਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਖਰੜ, ਮਾਹਿਲਪੁਰ, ਰੂਪਨਗਰ, ਲਹਿਰਾਗਾਗਾ, ਭੁੱਚੋ ਮੰਡੀ, ਕਾਦੀਆਂ, ਗੜ੍ਹਸ਼ੰਕਰ, ਮਾਨਸਾ ਤੇ ਨੰਗਲ ਦੇ ਇਲਾਕਿਆਂ ਵਿਚ ਬਿਜਲੀ ਬੰਦ ਸਬੰਧੀ ਅਗਾਊਂ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਦੌਰਾਨ ਦਰਜ ਹੋਈਆਂ 20460 ਸ਼ਿਕਾਇਤਾਂ ਵਿਚੋਂ ਸਭ ਤੋਂ ਵੱਧ 1442 ਅੰਮ੍ਰਿਤਸਰ ਅਤੇ ਸਭ ਤੋਂ ਘੱਟ 10 ਬਾਦਲ ਪਿੰਡ ਤੋਂ ਆਈਆਂ ਹਨ। ਐਤਵਾਰ ਨੂੰ ਬਿਜਲੀ ਬੰਦ ਸਬੰਧੀ 32 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਸਨ। ਬਿਜਲੀ ਦੀ ਕੋਈ ਥੁੜ੍ਹ ਨਹੀਂ ਪਰ ਪਾਣੀ ਬਚਾਓ : ਬਿਜਲੀ ਮੰਤਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਐੱਸਪੀਸੀਐੱਲ ਵੱਲੋਂ ਕਣਕ ਦੀ ਵਾਢੀ ਲਗਪਗ ਪੂਰੀ ਹੋਣ ਉਪਰੰਤ ਇਨ੍ਹਾਂ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਦਿਨ ਵੇਲੇ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਜਲ ਸਰੋਤ ਸੀਮਤ ਹੈ, ਚਾਹੇ ਬਿਜਲੀ ਦੀ ਕੋਈ ਥੁੜ੍ਹ ਨਹੀਂ ਹੈ, ਫਿਰ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨਾ ਸਮੇਂ ਦੀ ਮੰਗ ਹੈ। ਕਿਸਾਨਾਂ ਨੂੰ ਪਾਣੀ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨ ਦੀ ਅਪੀਲ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੀਐੱਸਪੀਸੀਐੱਲ ਕੋਲ ਬਿਜਲੀ ਦੀ ਕਮੀ ਨਹੀਂ ਹੈ ਲੇਕਿਨ ਸੂਬੇ ਅੰਦਰ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਜ਼ਰੂਰਤ ਮੁਤਾਬਕ ਟਿਊਬਵੈੱਲ ਚਲਾਉਣੇ ਚਾਹੀਦੇ ਹਨ।

Related Post