post

Jasbeer Singh

(Chief Editor)

crime

ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਲੁਟ ਖਸੁੱਟ ਕਰਨ ਤੇ ਕੇਸ ਦਰਜ

post-img

ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਲੁਟ ਖਸੁੱਟ ਕਰਨ ਤੇ ਕੇਸ ਦਰਜ ਪਟਿਆਲਾ, 12 ਅਗਸਤ () : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਕਿਰਨ ਕੁਮਾਰੀ ਪਤਨੀ ਅਮਰਜੀਤ ਅਰੋੜਾ ਵਾਸੀ ਉਪਕਾਰ ਨਗਰ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਿਰੁੱਧ ਧਾਰਾ 304 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਿਰਨ ਕੁਮਾਰੀ ਨੇ ਦਸਿਆ ਕਿ 8 ਅਗਸਤ ਨੂੰ ਉਹ ਆਪਣੇ ਘਰ ਦੇ ਕੋਲ ਪੈਦਲ ਜਾ ਰਹੀ ਸੀ ਤਾਂ ਇੰਨੇ ਵਿਚ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਵਿਚੋਂ ਮੋਟਰਸਾਈਕਲ ਤੇ ਪਿੱਛੇ ਬੈਠੇ ਵਿਅਕਤੀ ਨੇ ਧੱਕਾ ਮਾਰ ਕੇ ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਗਲੇ ਵਿਚ ਪਾਈ ਸੋਨੇ ਦੀ ਚੈਨੀ , ਸੱਜੇ ਕੰਨ ਦੀ ਸੋਨੇ ਦੀ ਵਾਲੀ ਖੋਹ ਕੇ ਆਪਣੇ ਦੋਸਤ ਸਣੇ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post