
ਔਰਤਾਂ ਖਿਲਾਫ ਅਪਰਾਧਾਂ ਦੇ ਸਿਰਫ ਕੁਝ ਹੀ ਮਾਮਲਿਆਂ ’ਚ ਗੁੱਸਾ ਜ਼ਾਹਰ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸਮਾਜ ਨੂੰ ਇਸ ਵਿਕ
- by Jasbeer Singh
- August 30, 2024

ਔਰਤਾਂ ਖਿਲਾਫ ਅਪਰਾਧਾਂ ਦੇ ਸਿਰਫ ਕੁਝ ਹੀ ਮਾਮਲਿਆਂ ’ਚ ਗੁੱਸਾ ਜ਼ਾਹਰ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸਮਾਜ ਨੂੰ ਇਸ ਵਿਕਾਰ ਦੇ ਮੂਲ ਕਾਰਨ ’ਤੇ ਕੰਮ ਕਰਨਾ ਚਾਹੀਦੈ : ਸ਼ਬਾਨਾ ਆਜਮੀ ਮੁੰਬਈ : ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਔਰਤਾਂ ਖਿਲਾਫ ਅਪਰਾਧਾਂ ਦੇ ਸਿਰਫ ਕੁਝ ਹੀ ਮਾਮਲਿਆਂ ’ਚ ਗੁੱਸਾ ਜ਼ਾਹਿਰ ਨਹੀਂ ਕੀਤਾ ਜਾਣਾ ਚਾਹੀਦਾ ਹੈ, ਸਗੋਂ ਸਮਾਜ ਨੂੰ ਇਸ ਵਿਕਾਰ ਦੇ ਮੂਲ ਕਾਰਨ ’ਤੇ ਕੰਮ ਕਰਨਾ ਚਾਹੀਦਾ ਹੈ। ਅਦਾਕਾਰਾ ਨੇ ਕਿਹਾ ਕਿ ਲੋਕਾਂ ਦੀ ਪਿਤਾ-ਪੁਰਖੀ ਮਾਨਸਿਕਤਾ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਨਿਰਭਯਾ ਕਾਂਡ ਤੋਂ 12 ਸਾਲ ਬਾਅਦ ਵੀ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ ਕਮੀ ਨਹੀਂ ਆਈ ਹੈ। ਅਦਾਕਾਰਾ ਆਜ਼ਮੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਦੇ ਸਹਿਯੋਗ ਨਾਲ ਪੁਣੇ ਸਥਿਤ ਗਰੇਵਿਟਾਸ ਫਾਊਂਡੇਸ਼ਨ ਵੱਲੋਂ ‘ਬੱਚਿਆਂ ਲਈ ਇਕ ਸੁਰੱਖਿਅਤ ਸੰਸਾਰ ਦਾ ਨਿਰਮਾਣ’ ਵਿਸ਼ੇ ’ਤੇ ਆਯੋਜਿਤ ਗੋਲਮੇਜ ਸੰਮੇਲਨ ’ਚ ਸ਼ਾਮਲ ਹੋਈ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.