ਭਾਰੀ ਬਰਸਾਤ ਕਾਰਨ ਮਕਾਨ ਦੀ ਛੱਤ ਡਿੱਗੀ ਤੇ ਅੰਦਰ ਪਾਠ ਕਰ ਰਹੇ ਇਕ ਵਿਅਕਤੀ ਦੀ ਹੇਠਾਂ ਦੱਬ ਜਾਣ ਕਾਰਨ ਹੋਈ ਮੌਤ
- by Jasbeer Singh
- August 30, 2024
ਭਾਰੀ ਬਰਸਾਤ ਕਾਰਨ ਮਕਾਨ ਦੀ ਛੱਤ ਡਿੱਗੀ ਤੇ ਅੰਦਰ ਪਾਠ ਕਰ ਰਹੇ ਇਕ ਵਿਅਕਤੀ ਦੀ ਹੇਠਾਂ ਦੱਬ ਜਾਣ ਕਾਰਨ ਹੋਈ ਮੌਤ ਰੂਪਨਗਰ : ਪੰਜਾਬ ਦੇ ਜਿਲਾ ਰੂਪਨਗਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਪ੍ਰੋਜਪੁਰ ਵਿਚ ਬੀਤੇ ਦਿਨ ਹੋਈ ਭਾਰੀ ਬਰਸਾਤ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ ਤੇ ਅੰਦਰ ਪਾਠ ਕਰ ਰਹੇ ਇਕ ਵਿਅਕਤੀ ਦੀ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਪ੍ਰੋਜਪੁਰ ਦੇ ਵਾਸੀ ਹਜਾਰਾ ਸਿੰਘ, ਉਮਰ 52 ਸਾਲ ਆਪਣੇ ਘਰ `ਚ ਪਾਠ ਕਰ ਰਹੇ ਸਨ। ਅਚਾਨਕ ਘਰ ਦੀ ਛੱਤ ਡਿੱਗ ਗਈ ਅਤੇ ਹੇਠਾਂ ਦੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਰ ਦੀ ਛੱਤ ’ਤੇ ਗਾਡਰ ਬਾਲੇ ਪਾਏ ਹੋਏ ਸਨ।

