ਬੈਂਕ ਨਾਲ ਧੋਖਾਦੇਹੀ ਮਾਮਲੇ ਵਿਚ ਅਨਿਲ ਅੰਬਾਨੀ ਗਰੁੱਪ ਦੇ ਅਧਿਕਾਰੀ ਗ੍ਰਿਫ਼ਤਾਰ
- by Jasbeer Singh
- April 21, 2026
ਬੈਂਕ ਨਾਲ ਧੋਖਾਦੇਹੀ ਮਾਮਲੇ ਵਿਚ ਅਨਿਲ ਅੰਬਾਨੀ ਗਰੁੱਪ ਦੇ ਅਧਿਕਾਰੀ ਗ੍ਰਿਫ਼ਤਾਰ ਨਵੀਂ ਦਿੱਲੀ, 21 ਅਪ੍ਰੈਲ 2026 : ਕੇਂਦਰੀ ਜਾਂਚ ਬਿਊਰੋ ਵਲੋਂ ਅਨਿਲ ਅੰਬਾਨੀ ਗਰੁੱਪ ਦੀ ਕੰਪਨੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਕਥਿਤ ਬੈਂਕ ਧੋਖਾਦੇਹੀ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਅਨਿਲ ਅੰਬਾਨੀ ਗਰੁੱਪ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ ਦੋ ਜੋ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਆਰ . ਕਾਮ. ਦੇ ਉਪ-ਚੇਅਰਮੈਨ ਅਨਿਲ ਕਾਲੀਆ ਤੇ ਜੁਆਇੰਟ ਚੇਅਰਮੈਨ ਡੀ. ਵਿਸ਼ਵਨਾਥ ਵਜੋਂ ਹੋਈ ਹੈ । ਕੇਂਦਰੀ ਏਜੰਸੀ ਅਦਾਲਤ ਨੂੰ ਮੁਲਜ਼ਮਾਂ ਨੂੰ ਰਿਮਾਂਡ `ਤੇ ਲੈਣ ਦੀ ਬੇਨਤੀ ਕਰੇਗੀ । ਇਹ ਜਾਂਚ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ਦੇ ਆਧਾਰ `ਤੇ ਆਰ.ਕਾਮ, ਅਨਿਲ ਅੰਬਾਨੀ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਹੈ । ਕੀ ਦੋਸ਼ ਲਗਾਇਆ ਗਿਆ ਹੈ ਸਿ਼ਕਾਇਤ ਵਿਚ ਸਿ਼ਕਾਇਤ `ਚ ਦੋਸ਼ ਲਾਇਆ ਗਿਆ ਹੈ ਕਿ ਬੈਂਕ ਨੇ ਕੰਪਨੀ ਨੂੰ ਕਰਜ਼ੇ ਪ੍ਰਦਾਨ ਕੀਤੇ ਪਰ ਮੁਲਜ਼ਮਾਂ ਦੀਆਂ ਧੋਖਾਦੇਹੀ ਵਾਲੀਆਂ ਸਰਗਰਮੀਆਂ ਦੇ ਨਤੀਜੇ ਵਜੋਂ ਲੱਗਭਗ 2,929.05 ਕਰੋੜ ਦਾ ਨੁਕਸਾਨ ਹੋਇਆ । ਸਿ਼ਕਾਇਤ ਅਨੁਸਾਰ ਜਨਤਕ ਖੇਤਰ ਦੇ 17 ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ 19,694 ਕਰੋੜ ਦਾ ਨਾਜਾਇਜ਼ ਨੁਕਸਾਨ ਹੋਇਆ । ਜਾਂਚ ਦੌਰਾਨ ਨੋਟ ਕੀਤਾ ਗਿਆ ਕਿ ਆਰ.ਕਾਮ ਨੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੰਟਰੋਲ ਵਾਲੀਆਂ ਸੈੱਲ ਕੰਪਨੀਆਂ ਰਾਹੀਂ ਸਰਕੂਲਰ ਲੈਣ-ਦੇਣ ਕੀਤਾ । ਸਰਕੂਲਰ ਲੈਣ-ਦੇਣ ਦਾ ਅਰਥ ਕਈ ਖਾਤਿਆਂ ਦਰਮਿਆਨ ਫੰਡਾਂ ਦੀ ਟਰਾਂਜੈਕਸ਼ਨ ਨੂੰ ਉਨ੍ਹਾਂ ਦੇ ਅਸਲ ਸੋਮਿਆਂ ਤੋਂ ਲੁਕਾਉਣਾ ਹੈ ।
