
ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿੱਚ ਹੋਈ ਰਿਲੀਜ਼।
- by Jasbeer Singh
- June 19, 2025

ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿੱਚ ਹੋਈ ਰਿਲੀਜ਼। ਅਨਿਲ ਭਾਰਤੀ ਦੀ ਤਿੰਨ-ਭਾਸ਼ਾਈ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਨੇਪਾਲ ਵਿੱਚ ਹੋਈ ਭਰਪੂਰ ਸ਼ਲਾਘਾ ਪੰਜਾਬੀ ਅਤੇ ਹਿੰਦੀ ਦੇ ਨਾਲ ਨੇਪਾਲੀ ਭਾਸ਼ਾ ਵਿੱਚ ਤਾਲਮੇਲ ਨਾਲ ਆਪਸੀ ਸੰਸਕ੍ਰਿਤਿਕ ਨੇੜਤਾ ਨੂੰ ਬਲ ਮਿਲੇਗਾ: ਡਾ ਅਰੁਣ ਕੁਮਾਰ ਸਿੰਘ ਪਟਿਆਲਾ, 19 ਜੂਨ : ਵਿਦੇਸ਼ਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁਹਿੰਮ ਚਲਾ ਰਹੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਮੁਹਿੰਮ ਨੂੰ ਉਦੋਂ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਸਭਾ ਮਾਸਕੋ, ਵਾਲਮੀਕਿ ਵਿਦਿਆਪੀਠ ਸੰਸਕ੍ਰਿਤ ਯੂਨੀਵਰਸਿਟੀ ਕਾਠਮੰਡੂ ਅਤੇ ਚਾਰੂ ਸਾਹਿਤ ਪ੍ਰਤਿਸ਼ਠਾਨ, ਨੇਪਾਲ ਵੱਲੋਂ ਕਾਠਮੰਡੂ ਨੇਪਾਲ ਵਿੱਚ ਆਯੋਜਿਤ ਭਾਰਤੀ ਗਿਆਨ ਪਰੰਪਰਾ 'ਤੇ ਇੱਕ ਅੰਤਰਰਾਸ਼ਟਰੀ ਸਾਹਿਤਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਦੌਰਾਨ ਲੇਖਕ ਅਨਿਲ ਕੁਮਾਰ ਭਾਰਤੀ ਦੀ ਲਿਖੀ ਕਿਤਾਬ ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ ਦੇ ਅੰਤਰਰਾਸਟਰੀ ਐਡੀਸ਼ਨ ਨੂੰ ਸਮਰੋਹਪੂਰਵਕ ਰਿਲੀਜ਼ ਕੀਤਾ ਗਿਆ। ਇਸ ਸਮਾਰੋਹ ਵਿੱਚ, ਮੁੱਖ ਮਹਿਮਾਨ ਪ੍ਰੋ. ਘਨੇਸ਼ਵਰ - ਨੇਪਾਲ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਸ਼ਵ ਪ੍ਰਸਿੱਧ ਜਿਗਰ ਮਾਹਿਰ ਡਾ. ਅਰੁਣ ਕੁਮਾਰ ਸਿੰਘ ਅਤੇ ਪਂਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਕਿਤਾਬ ਨੂੰ ਸਾਂਝੇ ਤੌਰ 'ਤੇ ਰਿਲੀਜ਼ ਕੀਤਾ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਾਈਸ ਚਾਂਸਲਰ ਨੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਤਿੰਨਭਾਸ਼ੀ ਅਤੇ ਬਹੁਭਾਸ਼ਾਈ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਭਾਸ਼ਾਈ ਇਕਸਾਰਤਾ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਖੋਜ ਕਿਹਾ। ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇਇਹ ਵੀ ਕਿਹਾ ਕਿ ਭਾਸ਼ਾਵਾਂ ਨੂੰ ਭਾਸ਼ਾਵਾਂ ਨਾਲ ਜੋੜਨ ਦਾ ਸ਼੍ਰੀ ਅਨਿਲ ਕੁਮਾਰ ਭਾਰਤੀ, ਸੁਸ਼ੀਲ ਕੁਮਾਰ ਅਜ਼ਾਦ, ਪ੍ਰਮੋਦ ਕੁਮਾਰ ਧੀਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਇਹ ਕੰਮ ਇੱਕ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ ਜਿਸ ਨਾਲ ਵੱਖ ਵੱਖ ਦੇਸ਼ਾਂ ਵਿਚਕਾਰ ਸੱਭਿਆਚਾਰਕ ਨੇੜਤਾ ਨੂੰ ਬਲ ਮਿਲੇਗਾ। ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਸ਼੍ਰੀ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਮੌਕੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਲੇਖਕ ਅਨਿਲ ਭਾਰਤੀ ਅਤੇ ਸੁਸ਼ੀਲ ਕੁਮਾਰ ਅਜ਼ਾਦ ਦੀ ਸਾਂਝੀ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ ਕਿ ਰੂਸ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਓਹਨਾਂ ਨੇ ਮਾਸਕੋ ਦੇ ਵਿਸਾਖੀ ਪ੍ਰੋਗਰਾਮ ਵਿੱਚ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਰਿਲੀਜ਼ ਕਾਰਵਾਈ ਸੀ ਜਿਸ ਨਾਲ ਰੂਸੀ ਲੋਕਾਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇਸ ਕਾਨਫਰੰਸ ਵਿੱਚ ਭਾਰਤ ਨੇਪਾਲ, ਨੀਦਰਲੈਂਡ ਆਦਿ ਦੇਸ਼ਾਂ ਤੋਂ ਬਹੁਤ ਸਾਰੀਆਂ ਵਿਦਵਾਨ ਸ਼ਖ਼ਸੀਅਤਾਂ ਦੇ ਨਾਲ-ਨਾਲ ਡਾਕਟਰੇਟ ਕਰ ਰਹੇ ਖੋਜ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਆਪਣੇ ਸੰਬੋਧਨ ਵਿੱਚ, ਡਾ. ਅਰੁਣ ਕੁਮਾਰ ਸਿੰਘ ਨੇ ਕਿਹਾ ਕਿ ਸਨਾਤਨ ਧਰਮ ਵਿਸ਼ਵ ਭਾਈਚਾਰੇ ਵਿੱਚ ਪੂਰਾ ਵਿਸ਼ਵਾਸ਼ ਰੱਖਦਾ ਹੈ ਅਤੇ ਪੂਰੀ ਧਰਤੀ ਨੂੰ ਇੱਕ ਪਰਿਵਾਰ ਮੰਨਦਾ ਹੈ। ਅਨਿਲ ਕੁਮਾਰ ਭਾਰਤੀ ਦੀ ਲਿਖੀ ਇਹ ਕਿਤਾਬ ਵੀ ਉਸੇ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਸ੍ਰੀ ਅਰੁਣ ਕੁਮਾਰ ਸਿੰਘ ਨੇ ਇਹ ਵੀ ਕਿਹਾ ਕਿ ਨੇਪਾਲੀ ਭਾਸ਼ਾ ਅਤੇ ਹਿੰਦੀ ਭਾਸ਼ਾਵਾਂ ਦੀ ਲਿਪੀ ਇੱਕੋ ਹੈ, ਇਸ ਲਈ ਇਨ੍ਹਾਂ ਭਾਸ਼ਾਵਾਂ ਵਿੱਚ ਆਪਸੀ ਤਾਲਮੇਲ ਪੈਦਾ ਕਰਨਾ ਹੋਰ ਵੀ ਆਸਾਨ ਹੈ। ਜੇਕਰ ਇਹ ਸੰਜੀਦਾ ਪ੍ਰਯਾਸ ਕੀਤਾ ਜਾਂਦਾ ਹੈ ਤਾਂ ਭਾਰਤ ਅਤੇ ਨੇਪਾਲ ਦੀ ਆਪਸੀ ਸਾਂਝੀ ਸਾਂਸਕ੍ਰਿਤੀਕ ਭਾਈਵਾਲਤਾ ਨੂੰ ਹੋਰ ਵੀ ਜ਼ਿਆਦਾ ਨੇੜਤਾ ਪ੍ਰਦਾਨ ਕਰਨ ਵਿੱਚ ਕਾਫ਼ੀ ਮੱਦਦ ਮਿਲੇਗੀ। ਇਸ ਮੌਕੇ 'ਤੇ ਆਪਣੀਆਂ ਭਾਸ਼ਾਈ ਖੋਜਾਂ ਬਾਰੇ ਬੋਲਦਿਆਂ ਅਨਿਲ ਭਾਰਤੀ ਨੇ ਕਿਹਾ ਉਹ ਭਾਰਤ ਦੀ ਪਵਿੱਤਰ ਧਰਤੀ ਤੋਂ ਮਿੱਤਰ ਦੇਸ਼ ਨੇਪਾਲ ਦੀ ਪਵਿੱਤਰ ਧਰਤੀ 'ਤੇ ਭਾਸ਼ਾਈ ਸਦਭਾਵਨਾ ਅਤੇ ਇਕਸਾਰਤਾ ਰਾਹੀਂ ਪਿਆਰ, ਸਨੇਹ ਅਤੇ ਭਾਈਚਾਰੇ ਦੇ ਪ੍ਰਚਾਰ ਅਤੇ ਵਿਸ਼ਵਵਿਆਪੀ ਪ੍ਰਸਾਰ ਦਾ ਸੰਦੇਸ਼ ਲੈ ਕੇ ਆਏ ਹਨ। ਇਸ ਔਖੇ ਯਤਨ ਵਿੱਚ, ਸ਼੍ਰੀ ਭਾਰਤੀ ਨੂੰ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਆਜ਼ਾਦ, ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਤੋਂ ਬਹੁਤ ਸ਼ਾਨਦਾਰ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਇਸ ਸ਼ੁਭ ਮੌਕੇ 'ਤੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਸੰਯੋਜਕਾ ਡਾ ਮੋਨਿਕਾ ਸ਼ਰਮਾ, ਕੇਂਦਰੀ ਵਿਦਿਆਲਿਆ ਭਾਰਤੀ ਅੰਬੈਸੀ ਕਾਠਮੰਡੂ ਦੇ ਪ੍ਰਿੰਸੀਪਲ ਸ਼੍ਰੀ ਏ. ਜੈਰਾਲਡ, ਡਾ: ਆਨੰਦ ਕੁਮਾਰ ਤ੍ਰਿਪਾਠੀ, ਨਰਪਤ ਚੌਹਾਨ, ਪ੍ਰਿੰਸੀਪਲ ਸੰਸਕ੍ਰਿਤ ਵਿਦਿਆਪੀਠ, ਸ਼੍ਰੀ ਅਚਯੁਤਾ ਪ੍ਰਸਾਦ, ਦੇਵੀ ਪੰਥੀ, ਨੀਨਾ ਸ਼ਰਮਾ, ਨੀਲਮ ਅਰੋੜਾ, ਘਨਸ਼ਿਆਮ ਨਿਯੂਪਾਨੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Related Post
Popular News
Hot Categories
Subscribe To Our Newsletter
No spam, notifications only about new products, updates.