ਦੋ ਵਿਰੁੱਧ ਵਧ ਵਿਆਜ ਦਾ ਝਾਂਸਾ ਦੇਕੇ ਲੱਖਾਂ ਰੁਪਏ ਇਨਵੈਸਟ ਕਰਵਾਉਣ ਤੇ ਕੇਸ ਦਰਜ
- by Jasbeer Singh
- June 19, 2025
ਦੋ ਵਿਰੁੱਧ ਵਧ ਵਿਆਜ ਦਾ ਝਾਂਸਾ ਦੇਕੇ ਲੱਖਾਂ ਰੁਪਏ ਇਨਵੈਸਟ ਕਰਵਾਉਣ ਤੇ ਕੇਸ ਦਰਜ ਪਟਿਆਲਾ, 19 ਜੂਨ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 61 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਭਜਨ ਸਿੰਘ ਵਾਸੀ ਮਕਾਨ ਨੰ. 422 ਸੁੰਦਰ ਬਸਤੀ ਬਹਾਦਰਗੜ੍ਹ, ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਨੂਰਖੇੜੀਆ ਥਾਣਾ ਸਦਰ ਪਟਿਆਲਾ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਬਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 09 ਗਰੇਵਾਲ ਐਵੀਨਿੂੳ ਭਾਦਸੋ ਰੋਡ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਆਪਣੀ ਏਸ਼ੀਆ ਟਰੇਡਰਜ ਨਾਮੀ ਕੰਪਨੀ ਵਿੱਚ ਇਨਵੈਸਟ ਕਰਕੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਲੈ ਲਏਤੇ ਬਾਅਦ ਵਿੱਚ ਨਾ ਤਾਂ ਕੋਈ ਵਿਆਜ ਦਿੱਤਾ ਅਤੇ ਨਾ ਹੀ ਉਸ ਦੇ 10 ਲੱਖ ਰੁਪਏ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
