National
0
ਸ੍ਰੀਨਗਰ ਤੋਂ ਹਮਲਾਵਰ ਉਮਰ ਦਾ ਇਕ ਹੋਰ ਸਾਥੀ ਐਨ. ਆਈ. ਏ. ਵਲੋਂ ਗ੍ਰਿਫ਼ਤਾਰ
- by Jasbeer Singh
- November 18, 2025
ਸ੍ਰੀਨਗਰ ਤੋਂ ਹਮਲਾਵਰ ਉਮਰ ਦਾ ਇਕ ਹੋਰ ਸਾਥੀ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਜੰਮੂ ਕਸ਼ਮੀਰ, 18 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਆਤਮਘਾਤੀ ਹਮਲਾਵਾਰ ਉਮਰ ਦੇ ਇਕ ਹੋਰ ਸਾਥੀ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ । ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਐਨ. ਆਈ. ਏ. ਵਲੋਂ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ ਵਜੋਂ ਹੋਈ ਹੈ।ਦੱਸਣਯੋਗ ਹੈ ਕਿ ਉਕਤ ਗ੍ਰਿਫ਼ਤਾਰੀ ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਕੀਤੀ ਗਈ ਹੈ। ਜਿਸ ਵਿਅਕਤੀ ਨੂੰ ਐਨ. ਆਈ. ਏ. ਵਲੋਂ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਉਹ ਜੰਮੂ-ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਦੇ ਕਾਜ਼ੀਗੁੰਡ ਖੇਤਰ ਦਾ ਰਹਿਣ ਵਾਲਾ ਹੈ । ਜਾਣਕਾਰੀ ਮੁਤਾਬਕ ਐਨ. ਆਈ. ਏ. ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ।
