ਫਲਾਈਟ `ਚ ਸਿਤਾਰ ਟੁੱਟਣ `ਤੇ ਏਅਰ ਇੰਡੀਆ `ਤੇ ਭੜਕੀ ਅਨੁਸ਼ਕਾ ਸ਼ੰਕਰ
- by Jasbeer Singh
- December 7, 2025
ਫਲਾਈਟ `ਚ ਸਿਤਾਰ ਟੁੱਟਣ `ਤੇ ਏਅਰ ਇੰਡੀਆ `ਤੇ ਭੜਕੀ ਅਨੁਸ਼ਕਾ ਸ਼ੰਕਰ ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਸਿਤਾਰਵਾਦਕ ਅਤੇ ਸੰਗੀਤਕਾਰ ਅਨੁਸ਼ਕਾ ਸ਼ੰਕਰ ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਇਕ ਫਲਾਈਟ ਦੌਰਾਨ ਉਨ੍ਹਾਂ ਦੀ ਸਿਤਾਰ ਦੁਖੀ` ਹਨ। ਹੈਂਡਲਿੰਗ ਨੁਕਸਾਨੀ ਜਾਣ ਤੋਂ `ਬਹੁਤ ਫੀਸ ਲੈਂਦੇ ਹਨ ਫਿਰ ਵੀ ਅਜਿਹਾ ਕੀਤਾ ਸੋਸ਼ਲ ਮੀਡੀਆ `ਤੇ ਇਕ ਪੋਸਟ `ਚ ਏਅਰਲਾਈਨ ਨੂੰ ਟੈਗ ਕਰਦੇ ਹੋਏ ਅਨੁਸ਼ਕਾ ਸ਼ੰਕਰ ਨੇ ਕਿਹਾ, “ਭਾਰਤ ਦੀ ਏਅਰਲਾਈਨ `ਚ ਭਾਰਤੀ ਸੰਗੀਤ ਯੰਤਰ ਵੀ ਸੁਰੱਖਿਅਤ ਨਹੀਂ ਹਨ ਅਤੇ ਪਿਛਲੇ 15-17 ਸਾਲਾਂ `ਚ ਪਹਿਲੀ ਵਾਰ ਅਜਿਹਾ ਹੋਇਆ ਹੈ। ਤੁਸੀਂ ਲੋਕ ਹੈਂਡਲਿੰਗ ਫੀਸ ਲੈਂਦੇ ਹੋ ਅਤੇ ਫਿਰ ਵੀ ਤੁਸੀਂ ਅਜਿਹਾ ਕੀਤਾ। ਮਸ਼ਹੂਰ ਸੰਗੀਤਕਾਰ ਨੇ ਇੰਸਟਾਗ੍ਰਾਮ `ਤੇ ਇਕ ਵੀਡੀਓ ਪੋਸਟ ਕੀਤੀ, ਜਿਸ `ਚ ਉਨ੍ਹਾਂ ਦੀ ਸਿਤਾਰ ਦੇ ਹੇਠਲੇ ਗੋਲ ਹਿੱਸੇ `ਚ ਇਕ ਵੱਡੀ ਤਰੇੜ ਵਿਖਾਈ ਦੇ ਰਹੀ ਹੈ। ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟਾਈ ਕਿ ਇਕ ਭਾਰਤੀ ਸੰਗੀਤ ਯੰਤਰ ਨੂੰ ਭਾਰਤੀ ਏਅਰਲਾਈਨ ਵੱਲੋਂ ਕਿੰਨੀ ਬੁਰੀ ਤਰ੍ਹਾਂ ਸੰਭਾਲਿਆ ਗਿਆ।
