post

Jasbeer Singh

(Chief Editor)

Patiala News

ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ ਦਾ ਆਗੂ ਤਬੀਅਤ ਵਿਗੜਨ 'ਤੇ ਹਸਪਤਾਲ ਦਾਖਲ

post-img

ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ ਦਾ ਆਗੂ ਤਬੀਅਤ ਵਿਗੜਨ 'ਤੇ ਹਸਪਤਾਲ ਦਾਖਲ

ਪਟਿਆਲਾ, 10 ਜੂਨ 2026 : ਪਾਵਰਕਾਮ (Powercom) ਵਿਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ (Apprenticeship Linemen Union) ਦੇ ਮੁੱਖ ਆਗੂ ਦੀ ਤਬੀਅਤ ਵਿਗੜਨ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕੌਣ ਹੈ ਇਹ ਆਗੂ

ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਵਿੱਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਅਪ੍ਰੈਂਟਿਸਸਿ਼ਪ ਲਾਈਨਮੈਨ ਯੂਨੀਅਨ ਦੇ ਪ੍ਰਦਰਸ਼ਨ ਦੌਰਾਨ ਜਿਸ ਮੁੱਖ ਆਗੂ ਦੀ ਤਬੀਅਤ ਵਿਗੜ ਗਈ ਹੈ ਦਾ ਨਾਮ ਕੁਲਦੀਪ ਸਿੰਘ ਹੈ ਤੇ ਉਸਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਖੇ ਦਾਖਲ (Hospitalization) ਕਰਵਾਇਆ ਗਿਆ ਹੈ ।

ਕੀ ਆਖਣਾ ਹੈ ਯੂਨੀਅਨ ਆਗੂਆਂ ਦਾ

ਯੂਨੀਅਨ ਆਗੂਆਂ ਦਾ ਆਖਣਾ ਹੈ ਕਿ ਜਦੋਂ ਤੱਕ 2600 ਨੌਜਵਾਨਾਂ ਨੂੰ ਪਾਵਰਕਾਮ ਵਿਚ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਮਿਲਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਇਸਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕ ਜਿ਼ੰਮੇਵਾਰ ਹੋਣਗੇ । ਦੱਸਣਯੋਗ ਹੈ ਕਿ ਪਾਵਰਕੌਮ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਕਰੀਬ 2600 ਅਪ੍ਰੈਂਟਿਸਸਿ਼ਪ ਪਾਸ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਹਨ ।

Related Post

Instagram