post

Admin

(Chief Editor)

Punjab

ਸੜਕ ਹਾਦਸੇ ਵਿਚ ਹੋਈ ਏ. ਐਸ. ਆਈ. ਦੀ ਮੌਤ

post-img

ਸੜਕ ਹਾਦਸੇ ਵਿਚ ਹੋਈ ਏ. ਐਸ. ਆਈ. ਦੀ ਮੌਤ

ਕਲਾਨੌਰ, 25 ਜੁਲਾਈ 2026 : ਪੰਜਾਬ ਪੁਲਸ (Punjab Police) ਦੇ ਏ. ਐਸ. ਆਈ. ਰੈਂਕ ਦੇ ਇਕ ਅਧਿਕਾਰੀ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਤਾਇਨਾਤ ਜਿਸ ਏ. ਐਸ. ਆਈ. (A. S. I.) ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਦੀ ਪਛਾਣ ਅਮਰੀਕ ਸਿੰਘ (Amrik Singh) ਵਾਸੀ ਕਲਾਨੌਰ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਥਾਣਾ ਕਲਾਨੌਰ ਵਿਖੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ।

ਕੀ ਦੱਸਿਆ ਥਾਣੇ ਦੇ ਐਸ. ਐਚ. ਓ. ਨੇ

ਪੁਲਸ ਥਾਣਾ ਕਲਾਨੌਰ ਦੇ ਐਸ. ਐਚ. ਓ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਏ. ਐਸ. ਆਈ. ਅਮਰੀਕ ਸਿੰਘ ਜੋ ਉਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਿੱਚ ਤਾਇਨਾਤ ਸੀ ਡਿਊਟੀ ਤੋਂ ਪਰਤ ਰਿਹਾ ਸੀ ਕਿ ਕਲਾਨੌਰ ਆਬਾਦੀ ਅਰਲੀਭੰਨ ਮਾਰਗ 'ਤੇ ਕਿਸੇ ਅਣਪਛਾਤੇ ਵਾਹਨ (Unidentified vehicle) ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ । ਮ੍ਰਿਤਕ ਏ. ਐਸ. ਆਈ. ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਕੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ

ਪੁਲਸ ਵਲੋਂ ਏ. ਐਸ. ਆਈ. ਅਮਰੀਕ ਸਿੰਘ ਦਾ ਮ੍ਰਿਤਕ ਦੇਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ (Postmortem) ਕਰਕੇ ਲਾਸ ਪਰਿਵਾਰਕ ਜੀਆਂ ਨੂੰ ਸੌਂਪ ਦਿੱਤੀ ਗਈ ਹੈ । ਇਥੇ ਦੱਸਣ ਯੋਗ ਹੈ ਕਿ ਏ. ਐਸ. ਆਈ. ਅਮਰੀਕ ਸਿੰਘ ਪੁਲਿਸ ਜਿਲਾ ਬਟਾਲਾ ਵਿੱਚ ਭਰਤੀ ਹੋਣ ਉਪਰੰਤ ਲੰਮੇ ਸਮੇਂ ਤੋਂ ਪੁਲਸ ਜਿਲਾ ਬਟਾਲਾ ਵਿੱਚ ਡਿਊਟੀ ਕਰ ਰਿਹਾ ਸੀ ।

Related Post

Instagram