July 6, 2024 01:30:29
post

Jasbeer Singh

(Chief Editor)

Patiala News

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਦੀ ਸਹਾਇਤਾ

post-img

ਪਟਿਆਲਾ, 6 ਮਈ (ਜਸਬੀਰ)-ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ, ਪਿੰਡ ਬੱਲੋ, ਜਿਲ੍ਹਾ ਬਠਿੰਡਾ ਨੂੰ ਸ੍ਰੀ ਮਤੀ ਮਨਜੀਤ ਹਰਦੇਵ ਸਿੰਘ ਪਤਨੀ ਸਵਰਗੀ ਸ੍ਰੀ ਹਰਦੇਵ ਸਿੰਘ, ਵੱਲੋਂ ਇੱਕ ਲੱਖ ਦੀ ਵਿੱਤੀ ਸਹਾਇਤਾ ਚੈੱਕ ਰਾਹੀਂ ਪ੍ਰਦਾਨ ਕੀਤੀ ਗਈ। ਸਵਰਗੀ ਸਰਦਾਰ ਹਰਦੇਵ ਸਿੰਘ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਨੀਅਰ ਐਡਵੋਕੇਟ ਸਨ । ਸ੍ਰੀਮਤੀ ਮਨਜੀਤ ਹਰਦੇਵ ਸਿੰਘ ਵੱਲੋਂ ਸਰਦਾਰ ਹਰਦੇਵ ਸਿੰਘ ਦੇ ਨਾਮ ਉੱਪਰ ਕਾਮਰੇਡ ਹਰਦੇਵ ਸਿੰਘ ਟਰੱਸਟ ਕਾਇਮ ਕੀਤਾ ਗਿਆ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਸਿੰਘੂ ਅਤੇ ਟਿਕਰੀ ਦੇ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਸਨ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹਨ। ਪਿੰਡ ਬੱਲੋ, ਜਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਇਸ ਸੰਘਰਸ਼ ਦੌਰਾਨ ਗਈ ਮੌਤ ਹੋ ਗਈ ਸੀ । ਕਿਸਾਨਾਂ ਲਈ ਸੰਘਰਸ਼ ਕਰਨ ਵਾਲ਼ੇ ਅਤੇ ਸ. ਸ਼ੁਭਕਰਨ ਸਿੰਘ ਦੀ ਕੁਰਬਾਨੀ ਨੂੰ ਦੇਖਦੇ ਹੋਏ ਇਹ ਵਿੱਤੀ ਸਹਾਇਤਾ ਉਸਦੇ ਪਰਿਵਾਰ ਨੂੰ ਸੌਂਪੀ ਗਈ। ਇਸ ਵੇਲੇ ਸ਼ੁਭਕਰਨ ਸਿੰਘ ਦੇ ਪਰਿਵਾਰਿਕ ਮੈਂਬਰ ਉਸਦੇ ਪਿਤਾ ਜੀ ਸ. ਚਰਨਜੀਤ ਸਿੰਘ, ਮਾਤਾ ਸੁਰਜੀਤ ਕੌਰ, ਭੈਣ ਗੁਰਪ੍ਰੀਤ ਕੌਰ ਸਨ ਅਤੇ ਪਿੰਡ ਬੱਲੋ ਤੋਂ ਹੀ ਡਾ ਨਿਰਭੈ ਸਿੰਘ ਅਤੇ ਡਾ. ਮੱਖਣ ਸਿੰਘ ਵੀ ਹਾਜ਼ਿਰ ਸਨ। ਇਸ ਮਾਲੀ ਸਹਾਇਤਾ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਾ ਚੈੱਕ ਪ੍ਰਦਾਨ ਕਰਨ ਵੇਲ਼ੇ ਡਾ. ਬਲਵਿੰਦਰ ਸਿੰਘ ਟਿਵਾਣਾ, ਚੇਅਰਮੈਨ ਕਾਮਰੇਡ ਹਰਦੇਵ ਸਿੰਘ ਟਰੱਸਟ, ਕੁਲ ਹਿੰਦ ਕਿਸਾਨ ਸਭਾ ਤੋਂ ਕਾਮਰੇਡ ਮੇਜਰ ਸਿੰਘ ਪੁੰਨਾਵਲ, ਕਾਮਰੇਡ ਧਰਮਪਾਲ ਸੀਲ, ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡਾ ਆਰ. ਕੇ. ਮਹਾਜਨ, ਪੰਜਾਬੀ ਯੂਨੀਵਰਸਿਟੀ ਦੇ ਰੀਜ਼ਨਲ ਸੇਂਟਰ ਬਠਿੰਡਾ ਤੋਂ ਡਾ ਕੁਲਦੀਪ ਸਿੰਘ, ਟੀ.ਡੀ.ਪੀ ਕਾਲਜ਼ ਰਾਮਪੁਰਾ ਫੂਲ ਤੋਂ ਡਾ. ਜਗਪਾਲ ਸਿੰਘ , ਅਤੇ ਸ੍ਰੀਮਤੀ ਰਮਨਜੀਤ ਕੌਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਹਾਜ਼ਿਰ ਸਨ ਹਾਜ਼ਿਰ ਸਨ। ਇਨ੍ਹਾਂ ਵੱਲੋਂ ਪਿੰਡ ਬੱਲੋ ਵਿੱਚ ਜਾ ਕੇ ਸ਼ੁਭਕਰਨ ਸਿੰਘ ਦੇ ਪ੍ਰੀਵਾਰ ਨਾਲ਼ ਮੁਲਾਕਾਤ ਵੀ ਕੀਤੀ ਗਈ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ।

Related Post