
ਲਾਫਿੰਗ ਗੁਰੂ ਪੂਰਨ ਸਵਾਮੀ ਨੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨਾਲ ਮਨਾਇਆ ਦੂਜਾ ਵਰਲਡ ਲਾਫਟਰ ਡੇਅ
- by Jasbeer Singh
- May 6, 2024

ਪਟਿਆਲਾ, 6 ਮਈ (ਜਸਬੀਰ)-ਲਾਫਿੰਗ ਗੁਰੂ ਪੂਰਨ ਸਵਾਮੀ ਵਲੋਂ ਪਟਿਆਲਾ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨਾਲ ਦੂਜਾ ਵਰਲਡ ਲਾਫਟਰ ਡੇਅ ਮਨਾਇਆ ਗਿਆ। ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੰਸਥਾਵਾਂ ਬਮ ਬਮ ਭੋਲੇ ਗਰੁੱਪ ਵਲੋਂ ਨਹਿਰੂ ਪਾਰਕ ਵਿਖੇ, ਫਿਟਨੈਸ ਕਲੱਬ ਵਲੋਂ ਬਾਰਾਂਦਰੀ ਗਾਰਡਨ ਵਿਖੇ, ਫ੍ਰੈਂਡਸ ਕਲੱਬ ਵਲੋਂ ਬਾਰਾਂਦਰੀ ਗਾਰਡਨ ਵਿਖੇ, ਹੈਲਥ ਅਵੇਅਰਨੈਸ ਸੁਸਾਇਟੀ ਅਤੇ ਯੋਗਾ ਪਰਿਵਾਰ ਵਲੋਂ, ਬਾਰਾਂਦਰੀ ਜੱਗੀ ਵਾਕ ਗਰੁੱਪ ਵਲੋਂ, ਰਾਧਾ �ਿਸ਼ਨ ਜਨ ਸੇਵਾ ਸੰਮਤੀ ਵਲੋਂ, ਸਾਹਿਤ ਕਲਸ਼ ਕਵੀਆਂ ਵਲੋਂ ਅਤੇ ਜਨਹਿਤ ਸੰਮਤੀ ਵਲੋਂ ਬਾਰਾਂਦਰੀ ਗਾਰਡਨ ਵਿਖੇ ਵਿਸ਼ਵ ਲਾਫਟਰ ਡੇਅ ਮਨਾਇਆ। ਇਸ ਮੌਕੇ ਲਾਫਿੰਗ ਗੁਰੂ ਪੂਰਨ ਸਵਾਮੀ ਨੇ ਕਿਹਾ ਕਿ ਹਨੇਰਾ ਭਾਵੇਂ 100 ਸਾਲ ਪੁਰਾਣਾ ਹੋਵੇ ਜੇਕਰ ਦੀਪਕ ਜਲਾ ਦਿੱਤਾ ਜਾਵੇ ਤਾਂ ਹਨੇਰਾ ਇਕ ਮਿੰਟ ਵਿਚ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਟੈਂਸ਼ਨ ਪੁਰਾਣੀ ਹੋਵੇ ਜਾਂ ਨਵੀਂ ਹੋਵੇ ਜਿੰਨੀ ਵੀ ਹੋਵੇ ਸਾਨੂੰ ਹਮੇਸ਼ਾ ਅਸੀਂ ਹੱਸਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੱਸਦੇ ਹੀ ਸਾਰੀ ਟੈਂਸ਼ਨ ਦੂਰ ਹੋ ਜਾਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਲਾਫਟਰ ਡੇਅ ਪਟਿਆਲਾ ਵਿਚ 1 ਮਈ ਤੋਂ 5 ਮਈ ਤੱਕ ਮਨਾਇਆ ਗਿਆ, ਜਿਸ ਵਿਚ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਦੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਲਾਫਟਰ ਦਿਵਸ ਮਨਾਇਆ।