post

Admin

(Chief Editor)

Haryana News

ਪਾਨੀਪਤ ਵਿਚ ਸਹਾਇਕ ਡਾਇਰੈਕਟਰ ਜਨਰਲ ਰਿਸ਼ਵਤ ਲੈਂਦੀ ਗ੍ਰਿਫ਼ਤਾਰ

post-img

ਪਾਨੀਪਤ ਵਿਚ ਸਹਾਇਕ ਡਾਇਰੈਕਟਰ ਜਨਰਲ ਰਿਸ਼ਵਤ ਲੈਂਦੀ ਗ੍ਰਿਫ਼ਤਾਰ

ਪਾਣੀਪਤ, 20 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਪਾਣੀਪਤ ਵਿਖੇ ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਡਾਇਰੈਕਟਰ ਜਨਰਲ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਬੀਤੇ ਦਿਨੀਂ ਜੋ ਪਾਣੀਪਤ ਸਥਿਤ ਸੰਯੁਕਤ ਵਿਦੇਸ਼ ਵਪਾਰ ਡਾਇਰੈਕਟਰ ਜਨਰਲ (ਡੀ. ਜੀ. ਐੱਫ. ਟੀ.) ਦਫ਼ਤਰ `ਚ ਤਾਇਨਾਤ ਸਹਾਇਕ ਡਾਇਰੈਕਟਰ ਜਨਰਲ (Assistant Director General) ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਹੇਮਲਤਾ ਹਿੜਾਉ` ਦੇ ਤੌਰ 'ਤੇ ਹੋਈ ਹੈ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਪ੍ਰਾਪਤ ਸੂਚਨਾ ਜਿਸ ਸੰਯੁਕਤ ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਨੂੰ ਰਿਸ਼ਵਤ ਲੈਂਦਿਆਂ (Taking bribes) ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਸਿਕਾਇਤਕਰਤਾ ਦੀ ਐਕਸਪੋਰਟ ਪ੍ਰਮੋਸ਼ਨ ਕੈਪੀਟਲ ਗੁੱਡਜ਼ ਸਕੀਮ (ਈ. ਪੀ. ਸੀ. ਜੀ.) ਨਾਲ ਜੁੜੀ ਫਾਈਲ ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਉਸ ਨੂੰ ਅੱਗੇ ਦੀ ਪ੍ਰਕਿਰਿਆ ਲਈ ਮਨਜ਼ੂਰੀ ਦੇਣ ਦੇ ਬਦਲੇ ਇਸ ਰਿਸ਼ਵਤ ਦੀ ਮੰਗ ਕੀਤੀ ਸੀ ।

ਸੀ. ਬੀ. ਆਈ. ਨੇ ਤਲਾਸ਼ੀ ਮੁਹਿੰਮ ਚਲਾ ਕੀਤੇ ਹੋਰ ਦਸਤਾਵੇੇਜ ਜ਼ਬਤ

ਇਸ ਬਾਰੇ ਸੰਬੰਧਤ ਵਿਭਾਗ ਨੂੰ ਸਿ਼ਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. (C. B. I.) ਨੇ ਦੋਸ਼ਾਂ ਦੀ ਪੁਸ਼ਟੀ ਕੀਤੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਹੇਠ ਮਾਮਲਾ ਦਰਜ ਕਰ ਕੇ ਜਾਲ ਵਿਛਾਇਆ, ਜਿਸ `ਚ ਅਧਿਕਾਰੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ । ਉੱਥੇ ਹੀ ਗ੍ਰਿਫ਼ਤਾਰੀ ਤੋਂ ਬਾਅਦ ਸੀ. ਬੀ. ਆਈ. ਦੀ ਟੀਮ ਨੇ ਦੋਸ਼ੀ ਅਧਿਕਾਰੀ ਦੇ ਪਾਨੀਪਤ ਸਥਿਤ ਦਫ਼ਤਰ ਅਤੇ ਹੋਰ ਠਿਕਾਣਿਆਂ `ਤੇ ਤਲਾਸ਼ੀ ਮੁਹਿੰਮ ਚਲਾ ਕੇ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ ।

Related Post

Instagram