post

Admin

(Chief Editor)

Haryana News

ਹਰਿਆਣਾ ਦੇ ਸੋਨੀਪਤ ਵਿਚ ਤੜਕੇ ਵਾਪਰੇ ਹਾਦਸੇ ਵਿਚ ਹੋਈ 3 ਲੋਕਾਂ ਦੀ ਮੌਤ

post-img

ਹਰਿਆਣਾ ਦੇ ਸੋਨੀਪਤ ਵਿਚ ਤੜਕੇ ਵਾਪਰੇ ਹਾਦਸੇ ਵਿਚ ਹੋਈ 3 ਲੋਕਾਂ ਦੀ ਮੌਤ

ਸੋਨੀਪਤ, 3 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇ 'ਤੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕਿਸ-ਕਿਸ ਵਾਹਨ ਵਿਚਕਾਰ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ (Sonipat) ਵਿਚ ਜੋ ਅੱਜ ਸਵੇਰੇ 4 ਵਜੇ ਦੇ ਕਰੀਬ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ `ਤੇ ਇੱਕ ਅਣਪਛਾਤੇ ਵਾਹਨ ਦੀ `ਈਕੋ` ਵੈਨ ਨਾਲ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਦੇ ਕਾਰਨ ਜਿਥੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ (Death) ਹੋ ਗਈ ਹੈ, ਉਥੇ ਇਸ ਸੜਕ ਹਾਦਸੇ ਵਿੱਚ ਵੈਨ ਵਿੱਚ ਸਵਾਰ 9 ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ ।

ਕਿਥੇ ਜਾ ਰਹੇ ਸਨ ਵੈਨ ਵਿਚ ਸਵਾਰ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲਣ `ਤੇ ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਖਰਖੋਦਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ । ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋਏ ਕੁਝ ਲੋਕਾਂ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ । ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ (Postmortem) ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ । ਵੈਨ ਵਿਚ ਸਵਾਰ ਲੋਕ ਬਾਜਰੇ ਦੀ ਫਸਲ ਦੀ ਕਟਾਈ ਲਈ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਝੱਜਰ ਜਾ ਰਹੇ ਸਨ ।

Related Post

Instagram