ਪਟਿਆਲਾ ਦੇ ਵਿਦਿਆ ਨਗਰ ਵਿਚ ਕੰਪਿਊਟਰ ਸੈਂਟਰ ਤੇ ਹੋਇਆ ਹਮਲਾ ਪਟਿਆਲਾ, 23 ਮਈ 2026 : ਪਟਿਆਲਾ ਸ਼ਹਿਰ ਦੇ ਵਿਦਿਆ ਨਗਰ ਵਿਚ ਬਣੇ ਇਕ ਕੰਪਿਊਟਰ ਸੈਂਟਰ ਤੇ ਅੱਜ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਵਿਦਿਆ ਨਗਰ ਵਿਚ ਬਣੇ ਇਕ ਕੰਪਿਊਟਰ ਸੈਂਟਰ ਤੇ ਕੁੱਝ ਅਣਪਛਾਤੇ ਵਿਅਕਤਆਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਮੁੱਖ ਕਾਰਨ ਕੰਪਿਊਟਰ ਸੈਂਟਰ ਦਾ ਕਿਰਾਇਆ 20 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਮਹੀਨਾ ਕੀਤੇ ਜਾਣ ਨੂੰ ਲੈ ਕੇ ਹੈ। ਕੰਪਿਊਟਰ ਸੈਂਟਰ ਮੈਨੇਜਮੈਂਟ ਨੇ ਲਗਾਏ ਹਮਲੇ ਦੇ ਦੋਸ਼ ਸੂਚਨਾ ਮੁਤਾਬਕ ਕੰਪਿਊਟਰ ਸੈਂਟਰ ਮੈਨੇਜਮੈਂਟ ਵਲੋਂ ਉਕਤ ਹਮਲੇ ਲਈ ਸਿੱਧੇ ਤੌਰ ਤੇ ਬਿਲਡਿੰਗ ਦੇ ਮਾਲਕ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇੰਸਟੀਚਿਊਟ ਨਾਲ ਜੁੜੇ ਇਕ ਵਿਅਕਤੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰ ਵੇਲੇ 7 ਤੋਂ 8 ਦੇ ਕਰੀਬ ਕੁੱਝ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਸੈਂਟਰ ਦੇ ਅੰਦਰ ਵੜੇ ਅਤੇ ਸਟਾਫ, ਵਿਦਿਆਰਥੀਆਂ ਅਤੇ ਮਹਿਲਾ ਕਰਮਚਾਰੀਆਂ ਨਾਲ ਧੁੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਹੋਰ ਕੀ ਕੀ ਦੱਸਿਆ ਅਸ਼ੋਕ ਕੁਮਾਰ ਨੇ ਹਮਲੇ ਦਾ ਸਿ਼ਕਾਰ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਉਨ੍ਹਾਂ ਦੇ ਪੁੱਤਰ, ਪਤਨੀ ਅਤੇ ਸਾਥੀ ਕਰਮਚਾਰੀ ਸਾਹਿਲ ਨੂੰ ਵੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਲਡਿੰਗ ਦੇ ਮਾਲਕ ਨਾਲ ਜੋ ਕਿਰਾਇਆ ਵਧਾਉਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਚੱਲ ਰਿਹਾ ਹੈ ਉਹ ਮਾਮਲਾ ਹਾਲੇ ਕੋਰਟ ਵਿਚ ਵਿਚਾਰ ਅਧੀਨ ਹੈ ਤੇ ਅੱਜ ਇਸ ਮਾਮਲੇ ਦੀ ਪਹਿਲੀ ਸੁਣਵਾਈ ਵੀ ਹੋਈ ਹੈ। ਪੁਲਸ ਨੇ ਕਰ ਲਿਆ ਹੈ ਕੇਸ ਦਰਜ ਕੰਪਿਊਟਰ ਸੈਂਟਰ ਤੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਸਬੰਧੀ ਸਬੰਧਤ ਥਾਣੇ ਦੀ ਪੁਲਸ ਵਲੋਂ ਅਸ਼ੋਕ ਕੁਮਾਰ ਦੀ ਸਿ਼ਕਾਇਤ ਦੇ ਆਧਾਰ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
