ਆਜ਼ਮ ਖਾਨ ਨੂੰ ਰਾਮਪੁਰ ਅਦਾਲਤ ਨੇ ਦੋਸ਼ ਮੁਕਤ ਦਿੱਤਾ ਕਰਾਰ ਰਾਮਪੁਰ, 19 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਦੇ ਇਕ ਮਾਮਲੇ ਵਿਚ ਦੋਸ਼ ਮੁਕਤ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਦੋਸ਼ ਸਾਬਤ ਕਰਨ ਵਿਚ ਅਸਫਲ ਰਿਹਾ। ਕੀ ਸੀ ਤੇ ਕਦੋਂ ਦਾ ਸੀ ਮਾਮਲਾ ਇਹ ਮਾਮਲਾ 2 ਅਪ੍ਰੈਲ-2019 ਨੂੰ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੋ ਫੈਸਲ ਖਾਨ ਲਾਲਾ ਦੀ ਸ਼ਿਕਾਇਤ `ਤੇ ਦਰਜ ਸਦਰ ਕੋਤਵਾਲੀ ਵਿਚ ਕਰਵਾਇਆ ਗਿਆ ਸੀ । ਦੋਸ਼ ਇਹ ਸੀ ਕਿ 29 ਮਾਰਚ-2019 ਨੂੰ ਲੋਕ ਸਭਾ ਚੋਣਾਂ ਦੌਰਾਨ ਸਪਾ ਦਫ਼ਤਰ ਵਿਚ ਦਿੱਤੇ ਗਏ ਭਾਸ਼ਣ ਵਿਚ ਆਜ਼ਮ ਖਾਨ ਨੇ ਤਤਕਾਲੀ ਜਿ਼ਲਾ ਮੈਜਿਸਟ੍ਰੇਟ ਆਂਜਨੇਯ ਕੁਮਾਰ ਸਿੰਘ ਅਤੇ ਹੋਰ ਅਧਿਕਾਰੀਆਂ ਵਿਰੁੱਧ ਭੜਕਾਊ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ । ਇਸਤਗਾਸਸਾ ਪੱਖ ਇਲੈਕਟ੍ਰਾਨਿਕ ਸਬੂਤ ਨਹੀਂ ਕਰ ਸਕਿਆ ਪੇਸ਼ ਮਾਮਲੇ ਦੀ ਸੁਣਵਾਈ ਐੱਮ. ਪੀ.-ਐੱਮ. ਐੱਲ. ਏ. ਸਪੈਸ਼ਲ ਕੋਰਟ (ਮੈਜਿਸਟੇਟ ਟ੍ਰਾਇਲ) ਵਿਚ ਚੱਲ ਰਹੀ ਸੀ, ਜਿੱਥੇ ਗਵਾਹੀ ਪੂਰੀ ਹੋ ਚੁੱਕੀ ਸੀ। ਆਜ਼ਮ ਖਾਨ ਦੇ ਵਕੀਲ ਨਾਸਿਰ ਸੁਲਤਾਨ ਨੇ ਦੱਸਿਆ ਕਿ ਇਸਤਗਾਸਾਂ ਪੱਖ ਇਲੈਕਟ੍ਰਾਨਿਕ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।ਜਿ਼ਕਰਯੋਗ ਹੈ ਕਿ ਆਜ਼ਮ ਖਾਨ ਖਿਲਾਫ ਹੁਣ ਤਕ 14 ਮੁਕੱਦਮਿਆਂ `ਚ ਫੈਸਲੇ ਆ ਚੁੱਕੇ ਹਨ, ਜਿਨ੍ਹਾਂ `ਚੋਂ 7 ਮਾਮਲਿਆਂ `ਚ ਉਨ੍ਹਾਂ ਨੂੰ ਸਜ਼ਾ ਅਤੇ 7 `ਚ ਦੋਸ਼ਮੁਕਤੀ ਮਿਲੀ ਹੈ।
